Join
Tuesday, March 24, 2026
Tuesday, March 24, 2026

ਪਿੰਡ ਵਿੱਚ ਮਾਰੂ  ਦੇ ਪ੍ਰਕੋਪ ਨੂੰ ਰੋਕਣ ਲਈ  ਲੋਕਾਂ ਦੀ ਏਕਤਾ ਜ਼ਰੂਰੀ: ਸ਼ਸ਼ੀ ਰਾਣਾ

ਨਵਾਂਸ਼ਹਿਰ /ਕਾਠਗੜ੍ਹ 19 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਇੱਥੇ ਪਿੰਡ ਟੌਂਸਾ ਦੇ ਭਾਈ ਲਾਲੋ ਲੋਕ ਮੰਚ ਯੂਨਿਟ ਦੀ ਮੀਟਿੰਗ ਸ੍ਰੀ। ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਆ ਰਹੀਆਂ ਮੁਸ਼ਕਲਾਂ ਤੇ ਵਿਸਥਾਰ ਚਰਚਾ ਹੋਈ। ਇਸ ਮੌਕੇ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਮਨਰੇਗਾ ਦਾ ਕੰਮ ਬੰਦ ਹੈ, ਜਿਸ ਕਾਰਨ ਪਿੰਡ ਦੇ ਵਿਕਾਸ ਤੇ ਅਸਰ ਪੈ ਰਿਹਾ ਹੈ ਅਤੇ ਪਿੰਡ ਦੇ  ਨਰੇਗਾ ਕਿਰਤੀ ਵੀ ਸੰਕਟ ਵਿਚ ਹਨ । ਮੀਟਿੰਗ ਨੇ ਮੰਗ ਕੀਤੀ ਕਿ ਜਿਲਾ ਪ੍ਰਸਾਸ਼ਨ ਮਨਰੇਗਾ ਦਾ ਕੰਮ ਤੁਰੰਤ ਸ਼ੁਰੂ ਕਰੇ।

       ਮਾਰੂ ਨਸ਼ਿਆ ਦੇ  ਕਹਿਰ ਬਾਰੇ ਮੀਟਿੰਗ ਨੇ ਪਿੰਡ ਵਿੱਚ ਪੈਦਾ ਹੋ ਰਹੀ ਜਾਗ੍ਰਤੀ ਤੇ ਤਸੱਲੀ ਪ੍ਰਗਟ ਕੀਤੀ। ਇਸ ਵਿਸ਼ੇ ਸਬੰਧੀ ਬੀਬੀ ਸ਼ਸ਼ੀ ਰਾਣਾ  ਨੇ ਕਿਹਾ ਕਿ। ਮਾਰੂ ਨਸ਼ੇ ਨੂੰ ਰੋਕਣ ਲਈ ਸਾਰੇ ਪਿੰਡ ਦੀ ਏਕਤਾ ਜ਼ਰੂਰੀ ਹੈ ਅਤੇ ਜਥੇਬੰਦੀ ਪੂਰੀ ਸਰਗਰਮੀ ਨਾਲ ਯਤਨ ਕਰ ਰਹੀ ਹੈ। ਉਹਨਾਂ ਆਸ ਪ੍ਰਗਟਾਈ ਕਿ  ਸਾਡਾ ਪਿੰਡ  ਛੇਤੀ  ਹੀ ਮਾਰੂ ਨਸ਼ੇ ਤੋਂ ਮੁਕਤ ਹੋਵੇਗਾ।

ਅੰਤ ਵਿੱਚ ਮੀਟਿੰਗ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੇ ਸਰਕਾਰੀ  ਮਿਡਲ ਸਕੂਲ ਨੂੰ 10+2 ਤੱਕ ਅੱਪਗ੍ਰੇਡ ਕੀਤਾ ਜਾਵੇ । ਕਿਉਕਿ ਬੱਚਿਆਂ ਨੂੰ ਉਚੇਰੀ ਵਿਦਿਆ ਲਈ ਦੂਰ ਜਾਣਾ ਪੈਂਦਾ ਹੈ।ਇਸ ਮੌਕੇ ਪ੍ਰਤਾਪ ਸਿੰਘ ਰਾਣਾ, ਅਵਤਾਰ ਰਾਮ,ਮਨੋਹਰ ਲਾਲ, ਅਤੇ ਰਾਮ  ਕਿਸ਼ਨ ਨੇ ਵੀ ਵਿਚਾਰ ਪੇਸ਼ ਕੀਤੇ।

Related Articles

LEAVE A REPLY

Please enter your comment!
Please enter your name here

Latest Articles

2

2