Join
Wednesday, March 25, 2026
Wednesday, March 25, 2026

ਵਿਧਾਇਕ ਸੰਤੋਸ਼ ਕਟਾਰੀਆ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਹਲਕੇ  ਦੇ ਵੱਖ-ਵੱਖ ਮੰਦਰਾਂ ਵਿੱਚ ਮੱਥਾ ਟੇਕਿਆ

ਭਗਵਾਨ ਕ੍ਰਿਸ਼ਨ ਦੇ ਆਦਰਸ਼ਾਂ ਨੂੰ ਸਾਡੇ ਕਰਤੱਵਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ *ਕਟਾਰੀਆ*

ਬਲਾਚੌਰ , 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਵੱਖ ਵੱਖ ਪਿੰਡਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ,  ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡਾਂ ਦੇ ਕਈ ਮੰਦਰਾਂ ਵਿੱਚ ਮੱਥਾ ਟੇਕਿਆ। ਹਲਕਾ ਵਿਧਾਇਕ ਨੇ ਜਨਮ ਅਸ਼ਟਮੀ ਤੇ ਸਮੂਹ ਹਲਕੇ ਦੀ ਭਲਾਈ ਦੀ ਦੀ ਕਾਮਨਾ ਕੀਤੀ।

ਪਿੰਡ ਨਵਾਗਰਾ ਅਤੇ ਬੂਥਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਵਿਧਾਇਕਾ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦੇ ਆਦਰਸ਼ਾਂ ਨੂੰ ਸਾਡੇ ਕਰਤੱਵਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਜਿਸ ਕਾਰਨ ਲੋਕਾਂ ਵਿੱਚ ਨਕਾਰਾਤਮਕ ਸੋਚ ਘੱਟ ਹੋਵੇਗੀ ਅਤੇ ਸਕਾਰਾਤਮਕਤਾ ਵਧੇਗੀ। ਇਸ ਨਾਲ ਸਮਾਜ ਵਿੱਚ ਏਕਤਾ ਅਤੇ ਸ਼ਾਂਤੀ ਸਥਾਪਤ ਹੋਵੇਗੀ।

ਵਿਧਾਇਕਾ ਸੰਤੋਸ਼ ਕਟਾਰੀਆ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮਹਾਨ ਸਮਾਗਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਸਮਾਗਮਾਂ ਨੂੰ ਪ੍ਰੇਰਨਾ ਸਰੋਤ ਮੰਨਦੇ ਹੋਏ, ਸਮਾਜ ਵਿੱਚ ਸਕਾਰਾਤਮਕ ਮਾਹੌਲ ਬਣਾਉਣ ਲਈ ਨਿਰੰਤਰ ਕੰਮ ਕੀਤਾ ਜਾਣਾ ਚਾਹੀਦਾ ਹੈ।ਵਿਧਾਇਕ ਕਟਾਰੀਆ ਬਲਾਚੌਰ ਵਿਖੇ ਸ਼ੋਭਾ ਯਾਤਰਾ ਵਿੱਚ ਵੀ, ਬ੍ਰਹਮਚਾਰੀ ਮੰਦਰ ਵਿਖੇ ਨਤਮਸਤਕ ਹੋਏ। 

ਪਿੰਡ ਨਵਾਂਗਰਾ ਵਿਖੇ  ਬਾਬਾ ਨਿਰਮਲ ਸ਼ਾਹ ਜੀ ਦੇ ਮੰਦਿਰ ਅਤੇ ਪਿੰਡ ਬੂਥਗੜ੍ਹ ਵਿਖੇ  ਭਗਤ ਰੋਸ਼ਨ ਲਾਲ (ਨਿੱਕੂ ਭਗਤ ) ਵਲੋ ਕਰਵਾਏ ਗਏ ਪ੍ਰੋਗਰਾਮਾਂ ਵਿਚ ਭਾਗ ਲਿਆ |

Related Articles

LEAVE A REPLY

Please enter your comment!
Please enter your name here

Latest Articles

2

2