Join
Wednesday, March 25, 2026
Wednesday, March 25, 2026

ਪਿੰਡ ਰੈਲ ਮਾਜਰਾ ਦਾ ਕਰਵਾਇਆ ਗਿਆ ਕੁਸ਼ਤੀ ਦੰਗਲ 

ਨਵਾਂਸ਼ਹਿਰ /ਕਾਠਗੜ੍ਹ 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਸਨਅਤੀ ਖੇਤਰ ਦੇ ਪਿੰਡ ਰੈਲ ਮਾਜਰਾ ਦਾ ਸ੍ਰੀ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਕੁਸ਼ਤੀ ਦੰਗਲ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵਲੋਂ ਕਰਵਾਏ ਗਏ ਇਸ ਦੰਗਲ ਵਿੱਚ ਤਕਰੀਬਨ 70 ਕੁਸ਼ਤੀਆਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ ਆਏ ਹੋਏ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇੱਕ ਨੰਬਰ ਦੀ ਪਟਕੇ ਦੀ ਕੁਸ਼ਤੀ ਵਿੱਚ ਰੋਹਿਤ ਮਗਰੋੜ ਨੇ ਰਵੀ ਭਾਰਟਾ ਨੂੰ ਹਰਾ ਕੇ ਸੋਨੇ ਦੀ ਮੁੰਦਰੀ ਜਿੱਤੀ ਅਤੇ ਦੋ ਨੰਬਰ ਦੀ ਕੁਸ਼ਤੀ ਵਿੱਚ ਸਾਬਰ ਮਗਰੋੜ ਨੇ ਸੰਨੀ ਰੋਪੜ ਨੂੰ ਹਰਾ ਕੇ 51000 ਰੁਪਏ ਪ੍ਰਾਪਤ ਕੀਤੇ । ਹਾਰਨ ਵਾਲਿਆਂ ਨੂੰ 31000 ਅਤੇ 21000 ਰੁਪਏ ਨਗਦ ਇਨਾਮ ਦਿੱਤਾ ਗਿਆ। ਪ੍ਰਬੰਧਕਾਂ ਵਿੱਚ ਸਰਪੰਚ ਸਿਕੰਦਰ ਸਿੰਘ ਲਾਦੀ, ਕਰਨੈਲ ਸਿੰਘ ਭੁੰਬਲਾ, ਸਾਬਕਾ ਸਰਪੰਚ ਸੇਠੀ ਚੌਧਰੀ, ਸਾਬਕਾ ਸਰਪੰਚ ਦੌਲਤ ਰਾਮ, ਨੰਬਰਦਾਰ ਨਸੀਬ ਚੰਦ, ਸੁਭਾਸ਼ ਭਾਟੀਆ, ਬੀਰਾ ਰੈਲ ਮਾਜਰਾ, ਨਾਥੀ ਚੌਧਰੀ, ਸ਼ਮਸ਼ੇਰ ਚੌਧਰੀ, ਬੱਬੂ ਭਾਟੀਆ, ਬਬਲੀ ਚੌਧਰੀ, ਦਵਿੰਦਰ ਧਿਮਾਨ,ਕਾਲੂ ਚੌਧਰੀ,ਐਨ ਆਰ ਆਈ ਰਾਣਾ ਨੰਬਰਦਾਰ, ਮੋਹਣਾ ਪੁਰਤਗਾਲ, ਹਰਸ਼ ਭਾਟੀਆ ਯੂ ਐਸ ਏ ਪ੍ਰਮੁੱਖ ਸਨ।

Related Articles

LEAVE A REPLY

Please enter your comment!
Please enter your name here

Latest Articles

2

2