ਨਵਾਂਸ਼ਹਿਰ /ਕਾਠਗੜ੍ਹ 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਕਿਸਾਨ ਯੂਨੀਅਨ ਦੀਆਂ ਤਿਆਰੀਆਂ ਸਬੰਧੀ ਰਾਜੇਵਾਲ ਦੀ ਜਿਲ੍ਹਾਂ ਪੱਧਰੀ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਰੈਲਦੀ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 24 ਅਗਸਤ ਨੂੰ ਹੋਣ ਜਾ ਰਹੀ ਮਹਾ ਪੰਚਾਇਤ ਦੀਆਂ ਤਿਆਰੀਆਂ ਸਬੰਧੀ ਜਾਇਜਾ ਲਿਆ ਗਿਆ ਅਤੇ ਬਲਾਕ ਪ੍ਰਧਾਨਾਂ ਨੂੰ ਆਪਣੀਆਂ ਆਪਣੀਆਂ ਜਿੰਮੇਵਾਰੀਆ ਤਨਦੇਹੀ ਨਾਲ ਨਿਭਾਉਣ ਲਈ ਬਚਨ ਵੱਧ ਕੀਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਿਸਿਆ ਗੱਲਬਾਤ ਕਰਦੇ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਿੰਨੀਆਂ ਵੀ ਇਥੇ ਸਾਰੇ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਵਿੱਚ ਹਨ ਉਹ ਵੱਧ ਤੋਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਵਾਪਸ ਲੈ ਲਈ ਹੈ ਹੁਣ ਪੰਜਾਬ ਦੇ ਮੁੱਦੇ ਪੰਜਾਬ ਦਾ ਕਮਾਉ ਪੁੱਤ ਮਾਰਕਫੈੱਡ ਜੋ ਘਾਟੇ ਵਿੱਚ ਹੈ ਉਸ ਤੇ ਵਿਚਾਰ ਚਰਚਾ ਕੀਤੀ ਜਾਵੇਗੀ, ਦੂਜਾ ਕਾਰਪੋਰੇਟ ਸੁਸਾਇਟੀਆਂ ਕਿਉਂ ਘਾਟੇ ਵਿੱਚ ਜਾ ਰਹੀਆਂ ਹਨ ਇਸ ਦੇ ਕਾਰਨ ਅਤੇ ਉਪਾਅ ਸਰਕਾਰ ਨੂੰ ਦੱਸਿਆ ਜਾਵੇਗਾ,ਤੀਜਾ ਪੰਜਾਬ ਦੀ ਹਰੀ ਕ੍ਰਾਂਤੀ ਦੇ ਨਾਲ ਨਾਲ ਇੱਕ ਚਿੱਟੀ ਕ੍ਰਾਂਤੀ ਆਈ ਸੀ ਉਹ ਸੀ ਦੁੱਧ ਦੀ ਕਿਸਾਨੀ ਦੇ,ਹੋਰ ਕਾਰੋਬਾਰ ਦੇ ਨਾਲ ਨਾਲ ਘਰਾ ਵਿੱਚ ਲੋਕਾਂ ਨੇ ਪਸ਼ੂ ਪਾਲਣ ਦਾ ਕਿੱਤਾ ਵੀ ਅਪਣਾਇਆ ਗਿਆ ਜਿਸ ਨੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਹੁਣ ਅਮਰੀਕਾ ਭਾਰਤ ਸਮਝੌਤੇ ਤਹਿਤ ਪੰਜਾਬ ਵਿੱਚ ਬਹਾਰਲੇ ਮੁਲਕਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਨਾਲ ਸੱਭ ਤੋਂ ਵੱਡੀ ਪੰਜਾਬ ਨੂੰ ਮਾਰ ਪਾਉਣ ਲਈ ਦੁੱਧ ਦਾ ਵਿਦੇਸ਼ੀ ਅਵੇਸ਼ ਨਾਲ ਬਹੁਤ ਮਾੜੇ ਵਾਲੇ ਪਾਸੇ ਪੰਜਾਬ ਦੇ ਹਲਾਤ ਹੋ ਜਾਣ ਗੇ ਬਾਹਰਲੀ ਕੰਪਨੀਆਂ ਜਿਵੇਂ ਅਮੁਲ ਵਰਗੀਆਂ ਨੇ ਪੰਜਾਬ ਦੇ ਵੇਰਕਾ ਨੂੰ ਘਾਟੇ ਵੱਲ ਧੱਕ ਰਹੀਆ ਹਨ ਇਸ ਦੇ ਵਿਸਥਾਰ ਨਾਲ ਮਹਾਂ ਪੰਚਾਇਤ ਵਿਚ ਹਰ ਤੱਥ ਨੂੰ ਅੱਗੇ ਰੱਖ ਕੇ ਸੰਯੁਕਤ ਮੋਰਚੇ ਦੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਸੱਭ ਤੋਂ ਵੱਡੀ ਪੰਜਾਬ ਦੇ ਲੋਕਾਂ ਲਈ ਪਾਣੀਆਂ ਦੇ ਮੁੱਦੇ ਤੇ ਜੋ ਪੰਜਾਬ ਵਿੱਚ,137ਜੋਨਾ ਵਿੱਚੋਂ 118ਜੋਨ ਰੈਡ ਡਾਰਕ ਵਿੱਚ ਆ ਗਏ ਹਨ ਜੇਕਰ ਇਸੇ ਤਰ੍ਹਾਂ ਪਾਣੀ ਦੀ ਸੰਭਾਲ ਇਸ ਨੂੰ ਸਾਵਧਾਨੀ ਨਾਲ ਨਾ ਵਰਤਿਆ ਤਾ ਪੰਜਾਬ ਵੀ ਰਾਜਸਥਾਨ, ਰੇਗਿਸਤਾਨ ਬਣਨ ਨੂੰ ਬਹੁਤਾ ਟਾਈਮ ਨਹੀਂ ਲੱਗਣਾ ਫਾਜਲਿਕਾ ਜ਼ਿਲੇ ਵਿੱਚ ਸ਼ਹੀਦ ਭਗਤ ਨਗਰ ਤੋਂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਜੀ ਨੇ ਤਿੰਨ ਦਿਨਾਂ ਲਈ ਪਿੰਡ ਪਿੰਡ ਲੋਕਾਂ ਦੇ ਨਾਲ। ਗੱਲਬਾਤ ਦੌਰਾਨ ਦੱਸਿਆ ਕਿ ਪਹਿਲੀ ਤੈਅ ਦਾ ਪਾਣੀ ਬਿਲਕੁਲ ਖਤਮ ਹੋ ਗਿਆ ਹੈ ਦੂਜੀ ਤੈਅ ਦਾ ਪਾਣੀ ਪੀਣ ਦੇ ਬਿਲਕੁਲ ਯੋਗ ਨਹੀਂ ਹੈ ਇਸ ਵਿੱਚ ਕੈਮੀਕਲ ਹਨ ਤੀਜੀ ਤੈਅ ਤੋਂ ਪਾਣੀ ਕੱਢਣ ਦੇ ਅਸੀ ਅਸਮਰੱਥ ਹਾਂ ਹੁਣ ਪਿੰਡਾਂ ਵਿੱਚ ਆਮ ਬੋਰਡ ਲੱਗੇ ਹੋਏ ਹਨ ਇਹ ਪਿੰਡ ਵਿਕਾਊ ਹੈ ਇਸ ਸਥਿਤੀ ਵਿੱਚ ਧਨਾਢ ਲੋਕਾਂ ਨੇ ਪਿੰਡਾਂ ਵਿੱਚ ਪੀਣ ਯੋਗ ਪਾਣੀ ਪਹੁੰਚਿਆ ਜਾ ਰਿਹਾ ਹੈ। ਇਸ ਲਈ ਜਿਲੇ ਵਿੱਚੋਂ ਹਰ ਪਿੰਡ ਚੋਂ ਤਕਰੀਬਨ ਪੰਜ ਪੰਜ ਬੰਦੇ ਜਾ ਰਹੇ ਆ ਇਸ ਰੈਲੀ ਵਿੱਚ ਪੰਜ ਮਿੰਨੀ ਬੱਸਾਂ 25 ਗੱਡੀਆਂ ਜਾ ਰਹੀਆਂ ਹਨ ਬਹੁਤੇ ਲੋਕਾਂ ਨੇ ਆਪ ਮੁਹਾਰੇ ਆਪਣੀਆਂ ਗੱਡੀਆਂ ਤੇ ਜਾਣਾ ਹੈ ਹੈ। ਸਾਰਿਆਂ ਦਾ ਰੂਟ ਰਾਹੋਂ ਤੋਂ ਸਮਰਾਲੇ ਦਾ ਬਣਨਾ ਹੈ ਫਿਲੋਰ ਰੋਡ ਰਾਹੋਂ ਸਤਲੁਜ ਪੁਲ ਮਾਛੀਵਾੜਾ ਤੋਂ ਸਮਰਾਲੇ ਦਾਣਾ ਮੰਡੀ ਵਿੱਚ ਪਹੁੰਚ ਰਹੇ ਹਨ ਇਸ ਮੌਕੇ ਪਾਣੀਆਂ ਦੇ ਮੁੱਦੇ ਤੇ ਵੀ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ ਜੀ ਅਤੇ ਵਾਈਸ ਪ੍ਰਧਾਨ ਸਵਰਨ ਸਿੰਘ ਨੰਗਲ ਨੇ ਅੱਗੇ ਲੱਗਣ ਜਾ ਰਿਹਾ ਹੈ ਸੰਯੁਕਤ ਮੋਰਚੇ ਦੇ ਧਰਨੇ ਤੇ ਗੱਲਬਾਤ ਕੀਤੀ ਮਹਾ ਪੰਚਾਇਤ ਵਿੱਚ ਇਸ ਪਾਣੀਆਂ ਦੇ ਮੁੱਦੇ ਦੇ ਧਰਨੇ ਦੀਆਂ ਵੀ ਤਰੀਕਾਂ ਤੈ ਕੀਤੀਆਂ ਜਾਣਗੀਆਂ ਇਸ ਮੌਕੇ ਕਿਸਾਨ ਆਗੂ ਤੇ ਕਿਸਾਨ ਮਾਸਟਰ ਜਸਵੰਤ ਰਾਏ ਜ਼ਿਲ੍ਹਾ ਖਜਾਨਚੀ ,ਭਾਗ ਸਿੰਘ,ਭਿੰਦੀ , ਹਸਨਪੁਰ ,ਸਤਪਾਲ ਸਿੰਘ, ਬਲਵੀਰ ਸਿੰਘ ਪੁਰਾਗ ਪੁਰ, ਗੁਰਵਿੰਦਰ ਸਿੰਘ ਸੁੱਧਾ ਮਾਜਰਾ, ਨਿਰਮਲ ਸਿੰਘ, ਚੋਧਰੀ ਦਵਿੰਦਰ ਸਿੰਘ ,, ਹਰਵਿੰਦਰ ਸਿੰਘ ਕਿਸਾਨ ਆਗੂ ਹਾਜ਼ਰ ਸਨ।


