Join
Wednesday, March 25, 2026
Wednesday, March 25, 2026

ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਬਲਾਚੌਰ ਪੁਲਿਸ ਨੇ ਬਲਾਚੌਰ ਸ਼ਹਿਰ ਵਿੱਚ ਫਲੈਗ ਕੱਢਿਆ ਮਾਰਚ

ਬਲਾਚੌਰ 14 ਅਗਸਤ -(ਜਤਿੰਦਰ ਪਾਲ ਸਿੰਘ ਕਲੇਰ ) ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ, ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਹੋਰ ਵਧਾਉਣ ਲਈ ਬਲਾਚੌਰ ਪੁਲਿਸ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ,ਥਾਣਾ ਸਦਰ ਬਲਾਚੌਰ ਦੇ ਮੁੱਖ ਅਫਸਰ ਇੰਸਪੈਕਟਰ ਰਾਕੇਸ਼ਵਿੰਦਰ ਸਿੰਘ,ਥਾਣਾ ਕਾਠਗੜ੍ਹ ਦੇ ਮੁੱਖ ਅਫਸਰ ਅਭਿਸ਼ੇਕ ਸ਼ਰਮਾ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ। ਪੁਲਿਸ ਵੱਲੋਂ ਬਲਾਚੌਰ ਸ਼ਹਿਰ ਦੇ ਮੁੱਖ ਰਸਤੇ ’ਤੋ ਵੱਡਾ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਸਾਰੇ ਥਾਣਿਆਂ ਤੋਂ ਮੁੱਖ ਅਫਸਰ ਆਪਣੇ ਪੁਲਿਸ ਪਾਰਟੀ ਸਮੇਤ ਇਸ ਫਲੈਗ ਮਾਰਚ ਦੌਰਾਨ ਪੁਲਿਸ ਟੀਮ ਨੇ ਬਲਾਚੌਰ ਸ਼ਹਿਰ ਦੇ ਮੁੱਖ ਚੌਕਾਂ, ਬਜ਼ਾਰਾਂ, ਗੱਲੀਆਂ ਅਤੇ ਆਬਾਦੀਆਂ ‘ਚ ਗਸ਼ਤ ਕਰਦੇ ਹੋਏ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਚੌਕਸ ਹੈ ਤੇ ਕਿਸੇ ਵੀ ਗ਼ੈਰਕਾਨੂੰਨੀ ਗਤਿਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਸਾਡਾ ਮਕਸਦ ਸਿਰਫ ਦਿਖਾਵਾ ਨਹੀਂ, ਬਲਕਿ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਉਹ ਸੁਰੱਖਿਅਤ ਹਨ। ਜੇਕਰ ਕਿਸੇ ਨੂੰ ਕੋਈ ਸ਼ੱਕੀ ਹਲਚਲ ਜਾਂ ਗੈਰਕਾਨੂੰਨੀ ਕਿਰਦਾਰ ਨਜ਼ਰ ਆਉਂਦਾ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਲੋਕਾਂ ਨੇ ਵੀ ਪੁਲਿਸ ਦੀ ਇਸ ਪਹਿਲ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਵਧੀ ਹੈ। ਸ਼ਹਿਰ ਵਿੱਚ ਆਉਣ ਵਾਲੇ ਸਾਰੇ ਰਸਤਿਆਂ ਤੇ ਨਾਕੇਬੰਦੀ ਕਰਕੇ ਦਿਨ ਅਤੇ ਰਾਤ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles

2

2