ਨਵਾਂਸ਼ਹਿਰ 14 ਅਗਸਤ (ਜਤਿੰਦਰਪਾਲ ਸਿੰਘ ਕਲੇਰ )- ਕਾਠਗੜ੍ਹ ਦੇ ਨਜਦੀਕੀ ਪਿੰਡ ਬਾਗੋਵਾਲ ਦੇ ਜੰਮਪਲ ਇੰਸਪੈਕਟਰ ਸਤਿੰਦਰ ਭੂੰਬਲਾ ਪੁੱਤਰ ਸਵ. ਮੁਣਸ਼ੀ ਰਾਮ ਭੂੰਬਲਾ ਨੂੰ 15 ਅਗਸਤ ਮੌਕੇ ਤੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ ਇਲਾਕੇ ਲਈ ਤੇ ਗੁੱਜਰ ਬਿਰਾਦਰੀ ਲਈ ਬਹੁਤ ਮਾਣ ਦੀ ਗੱਲ ਹੈ |
ਗੌਰਤਲਵ ਹੈ ਕਿ ਇੰਸਪੈਕਟਰ ਸਤਿੰਦਰ ਭੂੰਬਲਾ ਇਲਾਕੇ ਦੀ ਨਾਮਵਰ ਸਖਸ਼ੀਅਤ ਸਵ. ਲਛਮਣ ਦਾਸ ਮੁਨੀਮ ਜੀ ਦੇ ਭਤੀਜੇ ਹਨ | ਉਨਾ ਦੀ ਇਸ ਪ੍ਰਾਪਤੀ ਨੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ |ਰਿਸ਼ਤੇਦਾਰਾਂ, ਮਿੱਤਰਾਂ ਦੋਸਤਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ | ਇਸ ਖ਼ਬਰ ਨਾਲ਼ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ |


