Join
Wednesday, March 25, 2026
Wednesday, March 25, 2026

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ  ਸੜੋਆ ਵਿੱਚ ਆਜ਼ਾਦੀ ਦਿਵਸ ਅਤੇ ਜਨਮਾਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ

ਬਲਾਚੌਰ 14 ਅਗਸਤ (ਜਤਿੰਦਰਪਾਲ ਸਿੰਘ ਕਲੇਰ )ਅੱਜ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ  ਸੜੋਆ ਵਿੱਚ ਆਜ਼ਾਦੀ ਦਿਵਸ ਅਤੇ ਜਨਮਾਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਦੋਵੇਂ ਮੌਕਿਆਂ ਉੱਤੇ ਵੱਖ–ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।

14ਅਗਸਤ  ਨੂੰ ਵਿਦਿਆਰਥੀਆ ਨੇ ਦੇਸ਼ਭਗਤੀ ਗੀਤ, ਭਾਸ਼ਣ ਤੇ ਨਾਟਕ ਪੇਸ਼ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਕੂਲ ਦੇ ਮੈਦਾਨ ਵਿੱਚ ਦੇਸ਼ਭਕਤੀ ਦੇ ਰੰਗ ਛਾ ਗਏ। ਇਸ ਮੌਕੇ ਤੇ ਵਿਦਿਆਰਥੀਆਂ ਨੇ ਪਹਿਲਗਾਮ ਹਮਲੇ ਬਾਰੇ ਅਤੇ ਅਪਰੇਸ਼ਨ ਸੰਦੂਰ ਬਾਰੇ ਵੀ ਨਾਟਕ ਪੇਸ਼ ਕੀਤਾ ਗਿਆ।

ਜਨਮਾਸ਼ਟਮੀ ਦੇ ਮੌਕੇ ਤੇ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਜੁੜੀਆਂ ਝਾਂਕੀਆਂ, ਭਜਨ ਕੀਰਤਨ ਅਤੇ ਗੀਤ–ਸੰਗੀਤ ਦੇ ਪ੍ਰੋਗਰਾਮ ਹੋਏ। ਵਿਦਿਆਰਥੀਆਂ ਨੇ ਕ੍ਰਿਸ਼ਨ–ਰਾਧਾ ਦੇ ਰੂਪ ਵਿੱਚ ਰੰਗ–ਬਰੰਗੇ ਪਹਿਰਾਵੇ ਪਾ ਕੇ ਸੱਭਿਆਚਾਰਕ ਰੰਗ ਭਰੇ।

ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ਼੍ਰੀ ਸੰਜੇ ਮਲੋਤਰਾ ਜੀ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ

ਸਕੂਲ ਪ੍ਰਿੰਸੀਪਲ ਸ੍ਰੀਮਤੀ  ਗੀਤੀਕਾ ਚੰਦੇਲ ਨੇ ਦੋਵੇਂ ਸਮਾਰੋਹਾਂ ਦੀ ਸਫਲਤਾ ‘ਤੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਇਸ ਸੱਭਿਆਚਾਰ ਪ੍ਰਤੀ ਪਿਆਰ ਵਧਾਉਂਦੇ ਹਨ। ਇਸ ਮੌਕੇ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸੀ

Related Articles

LEAVE A REPLY

Please enter your comment!
Please enter your name here

Latest Articles

2

2