ਬਲਾਚੌਰ 14 ਅਗਸਤ( ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡ ਆਸਰੋਂ ਵਿੱਚ ਨਵੇਂ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਪਿੰਡ ਵਾਸੀਆਂ, ਮਹਿਲਾਵਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਹਰੇਕ ਬੱਚੇ ਦੇ ਪਾਲਣ ਪੌਸ਼ਣ ਵਿੱਚ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਕਟਾਰੀਆ ਨੇ ਆਸਰੋਂ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਆਂਗਣਵਾੜੀ ਸੈਂਟਰ ਦੇ ਉਦਘਾਟਨ ਵੇਲੇ ਕੀਤਾ। ਜੋ ਪਿੰਡ ਦੇ ਨੰਨੇ ਮੁੰਨੇ ਬੱਚਿਆਂ ਨੂੰ ਪੋਸ਼ਣ, ਪ੍ਰਾਥਮਿਕ ਸਿੱਖਿਆ ਅਤੇ ਸਿਹਤ ਸੰਬੰਧੀ ਸੁਵਿਧਾਵਾਂ ਪ੍ਰਦਾਨ ਕਰੇਗਾ। ਇਸ ਮੌਕੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਪਿੰਡ ਆਸਰੋ ਵਿੱਚ ਆਂਗਣਵਾੜੀ ਸੈਂਟਰ ਦੀ ਸ਼ੁਰੂਆਤ ਨਾਲ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਆਵੇਗਾ ਅਤੇ ਪਿੰਡ ਦਾ ਸਮੁੱਚਾ ਵਿਕਾਸ ਹੋਰ ਵਿਕਾਸਸ਼ੀਲ ਤਰੀਕੇ ਨਾਲ ਹੋਵੇਗਾ। ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ,ਸੀਡੀਪੀਓ ਪੰਕਜ ਸ਼ਰਮਾ, APO ਬਹਾਦਰ ,ਜੇਈ ਅਮਨ ਕੁਮਾਰ, ਸੈਕਟਰੀ ਸੋਨੂੰ ਗੌਤਮ , ਲੱਕੀ (ਪ੍ਰਧਾਨ ਯੂਥ),ਸਰਪੰਚ ਬਲਵਿੰਦਰ ਸਿੰਘ,ਜਤਿੰਦਰ ਸਿੰਘ, ਟੀਟੂ, ਨਵਦੀਪ ਸਿੰਘ ਕਾਕਾ, ਰਵਿੰਦਰ ਸਿੰਘ, ਰਾਮ ਜੀ ਦਾਸ, ਸ਼ਮਸ਼ੇਰ ਸਿੰਘ, ਅਰਜਨ ਸਿੰਘ, ਸੰਦੀਪ ਕੁਮਾਰ ,ਵਿਕਰਮ ਤਿਵਾੜੀ ਆਦਿ ਹਾਜਰ ਸਨ।


