Join
Wednesday, March 25, 2026
Wednesday, March 25, 2026

ਪਿੰਡ ਜੀਓਵਾਲ ਪੰਚਾਇਤ ਨੇ ਬੁਲਾਇਆ ਆਮ ਇਜਲਾਸ

ਨਵਾਂਸ਼ਹਿਰ /ਕਾਠਗੜ੍ਹ, 14 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਦੇ ਪਿੰਡ ਜੀਓਵਾਲ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਆਮ ਇਜਲਾਸ ਬੁਲਾਇਆ ਗਿਆ ਜਿਸ ਵਿੱਚ ਪਿੰਡ ਵਾਸੀ ਵੀ ਹਾਜ਼ਰ ਹੋਏ।  ਇਸ ਆਮ ਇਜਲਾਸ ਵਿੱਚ ਸਰਪੰਚ ਬਲਵੀਰ ਸਿੰਘ ਭੰਗੂ ਵੱਲੋਂ ਪਿੰਡ ਵਿੱਚ ਹੋਰ ਵਿਕਾਸ ਕਾਰਜਾਂ ਦੇ ਨਾਲ-ਨਾਲ ਗਲੀਆਂ-ਨਾਲੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਉਹਨਾਂ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਸੁਝਾਅ ਦਿੱਤਾ ਕਿ ਪਿੰਡ ਦੇ ਵਿਕਾਸ ਕਾਰਜਾਂ ਪ੍ਰਤੀ ਸੱਭ ਨੂੰ ਹਾਂ ਪੱਖੀ ਰਵੱਈਆ ਰੱਖਣਾ ਚਾਹੀਦਾ ਹੈ ਤਾਂ ਜੋ ਪਿੰਡ ਨੂੰ ਹੋਰ ਵੀ ਵਿਕਾਸ ਪੱਖੀ ਤੇ ਸੁੰਦਰ ਬਣਾਇਆ ਜਾ ਸਕੇ । ਉਹਨਾਂ ਕਿਹਾ ਕਿ ਸ਼ਾਇਦ ਕਿਸੇ ਦੇ ਇੱਕ ਦੂਜੇ ਨਾਲ ਕੋਈ ਮਤਭੇਦ ਵੀ ਹੋਣਗੇ ਲੇਕਿਨ ਪਿੰਡ ਦੇ ਵਿਕਾਸ ਕਾਰਜਾਂ ‘ਚ ਸਭ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ। 

      ਇਸ ਮੌਕੇ ਸਰਪੰਚ ਬਲਵੀਰ ਸਿੰਘ ਭੰਗੂ, ਪੰਚਾਇਤ ਮੈਂਬਰਾਂ ‘ਚ ਬਲਵੰਤ ਸਿੰਘ, ਬਲਵੀਰ ਸਿੰਘ, ਮਨਪ੍ਰੀਤ ਸਿੰਘ, ਭੁਪਿੰਦਰ ਕੌਰ, ਕੁਲਵਿੰਦਰ ਕੁਮਾਰ, ਅਮਨਦੀਪ ਕੌਰ ਤੋਂ ਇਲਾਵਾ ਪੰਚਾਇਤ ਸਕੱਤਰ ਕੁਲਦੀਪ ਸਿੰਘ ਪਿੰਡ ਦੇ ਪਤਵੰਤਿਆਂ ਵਿੱਚ ਸਾਬਕਾ ਸਰਪੰਚ ਜਸਬੀਰ ਸਿੰਘ, ਪੰਡਿਤ ਸਰੂਪ, ਮਨਮੋਹਨ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2