Join
Wednesday, March 25, 2026
Wednesday, March 25, 2026

ਦ ਨੋਰਵੁੱਡ ਸਕੂਲ ਵਿਖੇ ਪੁਸਤਕ-ਮੇਲੇ ਦਾ ਆਯੋਜਨ 

ਨਵਾਂਸ਼ਹਿਰ /ਕਾਠਗੜ੍ਹ 14 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਦ ਨੋਰਵੁੱਡ ਸਕੂਲ, ਚਾਹਲ ਵਿਖੇ ਪੁਸਤਕ-ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ-ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਭਾਸ਼ਾਵਾਂ ਵਿੱਚ ਕਿਤਾਬਾਂ ਉਪਲੱਬਧ ਸਨ। ਪੁਸਤਕ-ਮੇਲੇ ਨੂੰ ਆਯੋਜਿਤ ਕਰਨ ਦਾ ਮੂਲ ਮਕਸਦ ਸਕੂਲ ਦੇ ਵਿਦਿਆਰਥੀਆਂ ਦਾ ਕਿਤਾਬਾਂ ਪ੍ਰਤੀ ਦਿਲਚਸਪੀ ਪੈਦਾ ਕਰਨਾ ਸੀ। ਸਕੂਲ ਮੈਨੇਜਮੈਂਟ ਵੱਲੋਂ ਵੀ ਇਸ ਪੁਸਤਕ-ਮੇਲੇ ਦਾ ਦੌਰਾ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਤਾਬਾਂ ਸਾਡੀਆਂ ਉਹ ਦੋਸਤ ਹਨ ਜਿਹੜੀਆਂ ਸਾਨੂੰ ਸਿੱਧੇ ਰਾਹ ਪਾਉਂਦੀਆਂ ਹਨ। ਵਿਦਿਆਰਥੀਆਂ ਨੇ ਜੇਕਰ ਜੀਵਨ ਪ੍ਰਤੀ ਸੇਧ ਲੈਣੀ ਹੈ ਤਾਂ ਉਹ ਕਿਤਾਬਾਂ ਨੂੰ ਆਪਣੀਆਂ ਦੋਸਤ ਬਣਾਉਣ।
ਜਿੰਦਗੀ ਵਿੱਚ ਅੱਗੇ ਵੱਧਣ ਲਈ ਇਹ ਸਹਾਈ ਹੁੰਦੀਆਂ ਹਨ। ਵਿਦਿਆਰਥੀਆਂ ਦੇ ਨਾਲ ਨਾਲ ਸਮੂਹ ਸਟਾਫ ਮੈਂਬਰਾਂ ਨੇ ਵੀ ਆਪਣੇ-ਆਪਣੇ ਵਿਸ਼ੇ ਅਤੇ ਦਿਲਚਸਪੀ ਆਧਾਰਿਤ ਕਿਤਾਬਾਂ ਖਰੀਦੀਆਂ।

Related Articles

LEAVE A REPLY

Please enter your comment!
Please enter your name here

Latest Articles

2

2