Join
Wednesday, March 25, 2026
Wednesday, March 25, 2026

ਪਿੰਡ ਕੰਦੋਲਾ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਸਲਾਨਾ ਜੋੜ ਮੇਲੇ ਦਾ ਪੋਸਟਰ ਕੀਤਾ ਰਿਲੀਜ਼।

ਆਦਮਪੁਰ, 14 ਅਗਸਤ (ਕਰਮਵੀਰ ਸਿੰਘ)-

ਫਕੀਰ ਬਾਦਸ਼ਾਹ ਰੋਜ਼ਾ ਸ਼ਰੀਫ਼ ਬਾਬਾ ਸ਼ੇਖ ਫਰੀਦ ਜੀ ਦਾ ਸਲਾਨਾ ਜੋੜ ਮੇਲਾ ਕੰਦੋਲਾ-ਹਰੀਪੁਰ ਰੋਡ, ਕੰਦੋਲਾ (ਆਦਮਪੁਰ) ਜਲੰਧਰ ਵਿਖੇ ਮਿਤੀ 31 ਅਗਸਤ ਦਿਨ ਐਤਵਾਰ ਨੂੰ
ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਸਲਾਨਾ ਜੋੜ ਮੇਲੇ ਸਬੰਧੀ ਅੱਜ ਪੋਸਟਰ ਰਿਲੀਜ਼ ਕਰਦਿਆਂ ਡੇਰੇ ਦੀਆਂ ਸੰਗਤਾਂ ਅਤੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਵੀਪਾਲ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਸ ਸਲਾਨਾ ਜੋੜ ਮੇਲੇ ਸਬੰਧੀ ਮਿਤੀ 30 ਅਗਸਤ ਦਿਨ ਸ਼ਨੀਵਾਰ ਝੰਡੇ ਦੀ ਰਸਮ ਦੁਪਹਿਰ 12 ਵਜੇ ਅਦਾ ਕੀਤੀ ਜਾਵੇਗੀ। ਅਤੇ ਮਿਤੀ 31 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੂਫੀਆਨਾ ਮਹਿਫਲ ਸਜਾਈ ਜਾਵੇਗੀ। ਜਿਸ ਦੌਰਾਨ ਪੰਜਾਬੀ ਲੋਕ ਗਾਇਕ ਪੰਮਾ ਡੂਮੇਵਾਲ, ਮੇਲਿਆਂ ਦੇ ਬਾਦਸ਼ਾਹ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਪੰਜਾਬੀ ਦੋਗਾਣਾ ਜੋੜੀ ਸਰਬਜੀਤ-ਫੁੱਲ ਪ੍ਰੀਤ ਸਮਰਾਲਾ, ਕਮਲ ਕਟਾਣੀਆਂ, ਚਿਰਾਗ ਕਲੋਈਆ ਜਲੰਧਰ, ਲਵਿਸ਼ ਚੌਹਾਨ, ਸੋਨੂ ਗਾਜੀਪੁਰੀਆ, ਚਰਨਪ੍ਰੀਤ ਚੰਨੀ ਅਤੇ ਨੀਟੂ ਸ਼ਟਰਾਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਵੀਰ ਸਿੰਘ ਰਾਜੂ, ਪਰਮਿੰਦਰ ਸਿੰਘ ਸੋਨੂ, ਕੁਲਜੀਤ ਸਿੰਘ, ਰਣਜੀਤ ਸਿੰਘ ਕਾਲਾ ਜਲਪੋਤਾਂ, ਬਹਾਦਰ ਸਿੰਘ, ਕੁਲਜੀਤ ਸਿੰਘ ਢਿੱਲੋ, ਮੰਗਾ, ਚਰਨਜੀਤ ਸਿੰਘ ਯੂਐਸਏ, ਮਲਕੀਤ ਸਿੰਘ, ਮਨਪ੍ਰੀਤ ਸਿੰਘ, ਜੋਗਰਾਜ ਸਿੰਘ ਦਿਉਲ (ਦਿਉਲ ਇੰਟਰਟੇਨਮੈਂਟ) ਫਿਲਮ ਪ੍ਰੋਡਿਊਸਰ ਡਾਇਰੈਕਟਰ, ਸੁਖਵਿੰਦਰ ਸਿੰਘ, ਪ੍ਰੀਤ ਇੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਮਨਜੀਤ ਸਿੰਘ, ਜਸਜੀਤ ਸਿੰਘ ਅਤੇ ਡੇਰੇ ਦੀਆਂ ਹੋਰ ਸੰਗਤਾਂ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles

2

2