ਬਲਾਚੌਰ 12 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ‘ਕਿਸਾਨਾਂ ਅਤੇ ਕਾਂਗਰਸ ਦੇ ਸੰਘਰਸ਼ ਸਾਹਮਣੇ ਆਮ ਆਦਮੀ ਪਾਰਟੀ ਨੂੰ ਪਿਆ ਝੁਕਣਾਂ’ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਤੋਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤਾ ਗਿਆ। ਅਜੇ ਮੰਗੂਪੁਰ ਨੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦਿਆਂ ਆਪ ਸਰਕਾਰ ਨੂੰ ਚੇਤਾਨਵੀ ਦਿੱਤੀ ਸੀ ਇਸ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ, ਇਸ ਲਈ ਉਨ੍ਹਾਂ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਥਾਂ-ਥਾਂ ਉੱਤੇ ਲੈਂਡ ਪੁਲਿੰਗ ਦੇ ਵਿਰੋਧ ਵਿੱਚ ਪੋਸਟਰ ਲਗਾਏ ਗਏ ਤਾਂ ਜੋ ਲੋਕਾਂ ਨੂੰ ਇਸ ਨੀਤੀ ਵਿਰੁੱਧ ਜਾਗਰੁਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਅਕਾਲੀਆਂ ਨੇ ਤਿੰਨ ਕਾਲੇ ਕਾਨੂੰਨਾਂ ਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਸਾਥ ਦਿੱਤਾ ਸੀ, ਉਸੇ ਤਰਾਂ “ਆਪ” ਨੇ ਲੈਂਡ ਪੁਲਿੰਗ ਵਿੱਚ ਕੀਤਾ ਪਰੰਤੂ ਕਾਂਗਰਸ ਪਾਰਟੀ ਨੇ ਸ਼ੁਰੂ ਤੋਂ ਹੀ ਕਿਸਾਨ ਭਰਾਵਾਂ ਅਤੇ ਲੋਕਾਂ ਦਾ ਸਾਥ ਦਿੱਤਾ ਅਤੇ ਡਟ ਕੇ ਇਨ੍ਹਾਂ ਕਾਲੇ ਕਾਨੂੰਨਾ ਦਾ ਵਿਰੋਧ ਕੀਤਾ। ਅਜੇ ਮੰਗੂਪੁਰ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਭੁੱਲ ਜਾਂਦੀਆ ਨੇ ਪਰੰਤੂ ਲੋਕ ਉਨ੍ਹਾਂ ਨੂੰ ਯਾਦ ਕਰਵਾ ਦਿੰਦੇ ਹਨ ਕਿ ਅਸਲੀ ਤਾਕਤ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵੀ “ਆਪ” ਦੀਆਂ ਲੋਕ ਵਿਰੋਧੀ ਨੀਤੀਆਂ ਅੱਗੇ ਨਹੀਂ ਝੁਕੇਗਾ। ਲੈਂਡ ਪੂਲਿੰਗ ਘਪਲੇ ਦੇ ਰੱਦ ਹੋਣ ਅਤੇ ਕਿਸਾਨਾ ਅਤੇ ਕਾਂਗਰਸ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਜ਼ਿਲ੍ਹਾ ਪ੍ਰਧਾਂਨ ਅਜੇ ਮੰਗੂਪੁਰ ਵੱਲੋਂ ਸਾਥੀਆ ਸਮੇਤ ਕਾਂਗਰਸ ਪਾਰਟੀ ਦਫਤਰ ਵਿਖੇ ਲੱਡੂ ਵੰਡ ਖੁਸ਼ੀ ਮਨਾਈ ਗਈ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸਕੱਤਰ ਡੀ.ਸੀ.ਸੀ., ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਸੈੱਲ ਬਲਾਚੌਰ, ਜਤਿੰਦਰ ਸਿੰਘ ਪ੍ਰਧਾਨ ਕਿਸਾਨ ਸੈੱਲ ਸੜੋਆ, ਅਵਤਾਰ ਸਿੰਘ ਚੇਅਰਮੈਨ ਓ.ਬੀ.ਸੀ., ਹਰਜੀਤ ਸਿੰਘ ਜਾਡਲੀ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਨਰਿੰਦਰ ਘਈ ਸਾਬਕਾ ਪ੍ਰਧਾਨ ਨਗਰ ਕੋਂਸਲ, ਸੋਮਨਾਥ ਤੱਕਲਾ ਸੀਨੀਅਰ ਪ੍ਰਧਾਨ ਸ਼ਹਿਰੀ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਮਨੋਹਰ ਲਾਲ ਭਾਟੀਆ ਸੀਨੀਅਰ ਆਗੂ, ਮੋਹਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ ਬੀ.ਸੀ.ਸੀ., ਆਤਮਾ ਰਾਮ ਸਾਨੀਅਰ ਆਗੂ, ਰਾਣਾ ਮਹਿੰਦੀਪੁਰ, ਰਾਮ ਸਰਪੰਚ ਛੂਛੇਵਾਲ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਪਰਮਿੰਦਰ ਕੌਰ ਪੰਮੀ ਪ੍ਰਧਾਨ ਮਹਿਲਾ ਵਿੰਗ ਸ਼ਹਿਰੀ, ਦਿਨੇਸ਼ ਕੁਮਾਰ, ਪਵਨ ਕੁਮਾਰ ਪੱਪੂ, ਹਾਜ਼ਰ ਸਨ|


