ਨਵਾਂਸ਼ਹਿਰ /ਕਾਠਗੜ੍ਹ, 10 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਨਿੱਘੀ ਵਿਖੇ ਤੀਜ ਦਾ ਤਿਉਹਾਰ ਬੜੇ ਹੀ ਉਤਸਾਹ ਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਧੀਆਂ, ਮੁਟਿਆਰਾਂ ਤੇ ਬਜ਼ੁਰਗ ਔਰਤਾਂ ਨੇ ਸੁੰਦਰ ਪੰਜਾਬੀ ਪਹਿਰਾਵੇ ਪਹਿਨ ਕੇ ਪੰਜਾਬੀ ਬੋਲੀਆਂ ‘ਤੇ ਗਿੱਧਾ, ਭੰਗੜਾ ਪਾਇਆ ਅਤੇ ਤੀਆਂ ਦੇ ਤਿਉਹਾਰ ਦੀ ਇੱਕ ਦੂਜੇ ਨੂੰ ਵਧਾਈ ਦਿੱਤੀ । ਇਸ ਦੌਰਾਨ ਪੰਜਾਬ ਦੀ ਅਮੀਰ ਵਿਰਾਸਤ ਦੇ ਸਮਾਨ ਜਿਵੇਂ ਕਿ ਪੱਖੀਆਂ, ਚੱਕੀ, ਘੜਾ, ਚਾਟੀ- ਮਧਾਣੀ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ। ਬਜ਼ੁਰਗ ਔਰਤਾਂ ਨੇ ਦੱਸਿਆ ਕਿ ਸਾਵਣ ਦੇ ਮਹੀਨੇ ਵਿੱਚ ਤੀਆਂ ਦੇ ਤਿਓਹਾਰ ਨੂੰ ਮਨਾਉਣ ਦਾ ਰਿਵਾਜ਼ ਪੁਰਾਤਨ ਸਮੇਂ ਤੋਂ ਪ੍ਰਚੱਲਿਤ ਹੈ ਪ੍ਰੰਤੂ ਅਜੋਕੇ ਸਮੇਂ ਵਿੱਚ ਭਾਵੇਂ ਪਹਿਲਾਂ ਵਰਗੇ ਪਿਆਰ ਜਾਂ ਰਿਵਾਜ ਨਹੀਂ ਰਹੇ ਲੇਕਿਨ ਜੇਕਰ ਰਲ ਮਿਲ ਕੇ ਅਜਿਹੇ ਤਿਉਹਾਰ ਮਨਾਏ ਜਾਣ ਤਾਂ ਸਾਡੀ ਅੱਜ ਦੀ ਅਤੇ ਆਉਣ ਵਾਲੀ ਪੀੜੀ ਜਿੱਥੇ ਆਪਣੇ ਵਿਰਸੇ ਨਾਲ ਜੁੜੀ ਰਹੇਗੀ ਉਥੇ ਆਪਸੀ ਪਿਆਰ ਭਾਵਨਾ ਵੀ ਵਧੇਗੀ।
ਤੀਆਂ ਦਾ ਤਿਓਹਾਰ ਮਨਾਉਣ ਮੌਕੇ ਸਰਪੰਚ ਸ਼੍ਰੀਮਤੀ ਮਿੰਦੋ, ਸ਼੍ਰੀਮਤੀ ਸੰਤੋਸ਼ ਪੰਚ, ਸ੍ਰੀਮਤੀ ਵੀਨਾ ਪੰਚ, ਮੀਤੋ, ਰੇਸ਼ਮਾ, ਕੋਮਲ ਚੇਚੀ, ਭਵਨੂਰ ਚੌਧਰੀ, ਸੁਨਾਕਸ਼ੀ, ਭਵਨੀਤ ਚੌਧਰੀ, ਤਨਵੀਰ ਚੌਧਰੀ, ਮਿਸ਼ਿਕਾ ਚੌਧਰੀ, ਮੰਨਤ ਚੌਧਰੀ, ਨਿਕਿਤਾ, ਦੀਸ਼ੂ, ਅਮਨੂਰ, ਰੀਆ, ਭਾਵਨਾ, ਮੁਸਕਾਨ, ਸੋਨਮ, ਜੋਤੀ, ਬੇਵੀ, ਮਨੂੰ, ਨੀਲਮ, ਪੂਜਾ, ਗਗਨ ਆਦਿ ਹਾਜ਼ਰ ਸਨ।


