
ਕਾਠਗੜ੍ਹ 12 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )- ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ 15 ਅਗਸਤ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ|

ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ|ਆਸਰੋਂ ਚੌਕੀ ਦੇ ਇੰਚਾਰਜ ਏਐਸਆਈ ਸਿਕੰਦਰਪਾਲ ਦੀ ਅਗਵਾਈ ਵਿੱਚ ਹਾਈਟੈੱਕ ਨਾਕੇ ਆਸਰੋਂ ਤੇ ਜਿਲ੍ਹਾਂ ਦੀ ਹੱਦ ਤੇ ਬਾਹਰੀ ਆਉਣ ਜਾਣ ਵਾਲੀਆ ਗੱਡੀਆਂ ਦੀ ਰੋਕ ਕੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ | ਉਨ੍ਹਾਂ ਵੱਲੋ ਹਰ ਵਾਹਨ ਚਾਲਕ ਦੇ ਵਾਹਨ ਗੱਡੀਆ ,ਮੋਟਰਸਾਈਕਲਾਂ ,ਸਕੂਟਰ ,ਸਕੂਟਰੀਆ ਤੇ ਵੱਡੀਆ ਗੱਡੀਆ ਨੂੰ ਰੋਕ ਕੇ ਚੈਕ ਕੀਤਾ ਜਾ ਰਿਹਾ ਹੈ | ਉਨਾ ਵੱਲੋਂ ਸਾਰੇ ਵਾਹਨ ਚਾਲਕਾ ਦੇ ਵਾਹਨਾਂ ਦੇ ਕਾਗਜਾਤ ਵੀ ਚੈਕ ਕੀਤੇ ਜਾ ਰਹੇ ਹਨ | ਏਐਸਆਈ ਸਿਕੰਦਰਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਹਰੇਕ ਵਿਆਕਤੀ ਦੀ ਗਹਿਨਤਾ ਨਾਲ ਪੁੱਛਗਿਛ ਕਰਕੇ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇੇਗਾ | ਕਿਸੇ ਨੂੰ ਆਜ਼ਾਦੀ ਦੇ ਜਸ਼ਨ ਵਿੱਚ ਖਲਲ ਨਹੀ ਪਾਉਣ ਦਿੱਤਾ ਜਾਵੇਗਾ |


