ਨਵਾਂਸ਼ਹਿਰ /ਕਾਠਗੜ੍ਹ 12 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਇੱਥੇ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਜਿਲੇ ਦੇ ਆਗੂਆਂ ਦੀ ਮੀਟਿੰਗ ਹਰਪਾਲ ਸਿੰਘ ਕਟਾਰੀਆ ਮੱਕੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਸੂਬਾਈ ਆਗੂ ਸਾਥੀ ਕਰਨ ਸਿੰਘ ਰਾਣਾ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਅਤੇ ਵੱਖ ਵੱਖ ਬੰਦੀਆਂ ਦੇ ਆਗੂ ਬੁਧਾਈ ਦੇ ਪਾਤਰ ਹਨ ਅਤੇ ਉਨਾਂ ਨੇ ਸਰਕਾਰ ਨੂੰ ਲੈਂਡ ਪੂਲਿੰਗ ਸਕੀਮ ਦੇ ਨੋਟੀਫਕੇਸ਼ਨ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਲਈ ਮਜਬੂਰ ਕਰ ਦਿੱਤਾ ਹੈ। ਇਸ ਮੌਕੇ ਸਾਥੀ ਰਾਣਾ ਨੇ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੂੰਜੀਵਾਦੀ ਕਾਰਪੋਰੇਟ ਸਾਮਰਾਜ ਬਾਦੀ ਸ਼ਕਤੀਆਂ ਨਾਲ ਮਿਲ ਕੇ ਪੰਜਾਬ ਦੀ ਜਮੀਨ ਤੇ ਕਾਬਜ ਹੋਣ ਲਈ ਲਗਾਤਾਰ ਹੱਲਾ ਬੋਲਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸਮੁੱਚੇ ਪੰਜਾਬ ਨੂੰ ਇੱਕ ਮੁੱਠ ਕਰਕੇ ਇਹਨਾਂ ਵਿਰੁੱਧ ਲਗਾਤਾਰ ਸੰਘਰਸ਼ ਕਰਨਾ ਪੈਣਾ ਹੈ। ਫਰੀ ਟ੍ਰੇਡ ਐਗਰੀਮੈਂਟ ਅਤੇ ਬਿਜਲੀ ਸੋਧ ਬਿਲ 2005 ਦੀ ਤਲਵਾਰ ਹਰ ਵੇਲੇ ਸਾਡੇ ਸਿਰ ਤੇ ਲਟਕ ਰਹੀ ਹੈ। ਦੁਸ਼ਮਣ ਸਾਨੂੰ ਧਾਰਮਿਕ ਨਫਰਤ ਦੇ ਅਜੰਡੇ ਵਿੱਚ ਫਲਾ ਕੇ ਆਪਸ ਵਿੱਚ ਲੜਾਉਣ ਦਾ ਯਤਨ ਕਰ ਰਿਹਾ ਹੈ, ਸਾਡਾ ਨਾਰਾ ਲੋਕ ਏਕਤਾ ਅਤੇ ਲਗਾਤਾਰ ਸੰਘਰਸ਼ ਹੋਵੇਗਾ।
ਇਹ ਇਸ ਮੌਕੇ ਹਰਦੇਵ ਸਿੰਘ ਰਾਣਾ, ਚੰਨਣ ਸਿੰਘ ਮਡਿਆਣੀ, ਪਰਮਜੀਤ ਸਿੰਘ ਸਰਪੰਚ, ਪਰਮਿੰਦਰ ਬੈਂਸ, ਮੋਹਨ ਲਾਲ ਕੈਪਟਨ ਮਨੋਹਰ ਲਾਲ ਟੌਂਸਾ ਅਤੇ ਹੋਰ ਅਨੇਕ ਆਗੂ ਹਾਜ਼ਰ ਸਨ।


