Join
Wednesday, March 25, 2026
Wednesday, March 25, 2026

ਭਾਜਪਾ ਕਰ ਰਹੀ ਹੈ ਲੋਕਤੰਤਰ ਦੀ ਹੱਤਿਆ : ਜਲਾਲਪੁਰ 

ਨਵਾਂਸ਼ਹਿਰ 12 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦ ਭਗਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ  ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ‘ਵੋਟ ਚੋਰੀ’ ਦੇ ਮਾਮਲੇ ‘ਤੇ ਚੋਣ ਕਮਿਸ਼ਨ ਨੂੰ ਘੇਰਿਆ, ਇਸਨੂੰ ਲੋਕਤੰਤਰ ਦੀਆਂ ਜੜ੍ਹਾਂ ਹਿਲਾਉਣ ਵਾਲਾ ਕਦਮ ਦੱਸਿਆI ਸਤਨਾਮ ਜਲਾਲਪੁਰ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਬੜੀ ਹੀ ਸ਼ਿੱਦਤ ਨਾਲ ਇਹ ਮੁੱਦਾ ਚੁੱਕ ਰਹੀਆਂ ਹਨ ਕਿ ਵੋਟਾਂ ਬਣਾਉਣ ਅਤੇ ਕਟਵਾਉਣ ਵਿੱਚ ਬਹੁਤ ਘਪਲੇਬਾਜ਼ੀ ਹੋਈ ਹੈ ਪਰੰਤੂ ਚੋਣ ਕਮਿਸ਼ਨ ਇਸ ਬਾਰੇ ਪਤਾ ਨਹੀਂ ਕਿ ਉਹ ਚੁੱਪ ਹੈIਜਲਾਲਪੁਰ  ਨੇ ਕਿਹਾ ਕਿ ਆਮ ਜਨਤਾ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਲਈ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਵੋਟ ਹੇਰਾਫੇਰੀ ਦੀ ਸ਼ਿਕਾਇਤ ਤੁਰੰਤ ਦਰਜ ਕਰਵਾਉਣੀ ਚਾਹੀਦੀ ਹੈ।ਜਲਾਲਪੁਰ ਨੇ ਕਿਹਾ, “ਇੱਕ ਵਿਅਕਤੀ, ਇੱਕ ਵੋਟ — ਇਹੀ ਲੋਕਤੰਤਰ ਦੀ ਆਤਮਾ ਹੈ। ਜੇ ਇਸ ਵਿੱਚ ਹੇਰਾਫੇਰੀ ਹੋਈ ਤਾਂ ਦੇਸ਼ ਦਾ ਲੋਕਤੰਤਰਕ ਢਾਂਚਾ ਕਮਜ਼ੋਰ ਹੋਵੇਗਾ।” ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੇ ਤਹਿਤ ਲੋਕ ਮਿਸ ਕਾਲ ਜਾਂ ਵੈੱਬ ਪੇਜ ਰਾਹੀਂ ਆਸਾਨੀ ਨਾਲ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ, ਜਿਸ ਨਾਲ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧੇਗੀ।

ਉਨ੍ਹਾਂ ਕਿਹਾ ਕਿ ਇਹ ਪਹਿਲ ਡਿਜ਼ਿਟਲ ਯੁੱਗ ਵਿੱਚ ਲੋਕਤੰਤਰਕ ਅਧਿਕਾਰਾਂ ਦੀ ਸੁਰੱਖਿਆ ਵੱਲ ਇਕ ਵੱਡਾ ਕਦਮ ਹੈ ਅਤੇ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਜਨਤਾ ਦੀ ਤਾਕਤ ਨਾਲ ਅੰਜਾਮ ਤੱਕ ਪਹੁੰਚਾਏਗੀ।

Related Articles

LEAVE A REPLY

Please enter your comment!
Please enter your name here

Latest Articles

2

2