Join
Wednesday, March 25, 2026
Wednesday, March 25, 2026

ਕਾਠਗੜ੍ਹ ਪੁਲਿਸ ਨੇ 5 ਕਿਲੋ ਭੁੱਕੀ ਅਤੇ ਕਾਰ ਸਮੇਤ 2 ਦਬੋਚੇ

ਕਾਠਗੜ੍ਹ 11 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਜਿਲਾਂ ਸ਼ਹੀਦ ਭਗਤ ਸਿੰਘ ਨਗਰ ਦੀਆਂ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਦੇ ਐਸ ਐਸ ਓ ਅਭਿਸ਼ੇਕ ਸ਼ਰਮਾ ਦੀ ਯੋਗ ਅਗਵਾਈ ਏ ਐਸ ਆਈ ਰਾਮਸ਼ਾਹ ਵੱਲੋਂ ਨਾਕਾਬੰਦੀ ਦੋਰਾਨ 5 ਕਿਲੋ ਭੁੱਕੀ ਅਤੇ ਕਾਰ ਸਮੇਤ 2 ਆਰੋਪੀਆ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਰਾਮਸ਼ਾਹ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਪਿੰਡ ਕਾਠਗੜ੍ਹ ਦੇ ਅੱਡੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਕਾਠਗੜ੍ਹ ਬਜਾਰ ਸਾਇਡ ਤੋਂ ਇੱਕ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਦੇਖ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਟਾਰਚ ਮਾਰ ਕੇ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਦੋਨੋਂ ਕਾਰ ਸਵਾਰ ਸਾਹਮਣੇ ਨਾਕਾ ਲੱਗਾ ਦੇਖ ਕੇ ਘਬਰਾ ਗਏ ਉਹਨਾਂ ਵੱਲੋਂ ਕਾਰ ਨੂੰ ਇੱਕਦਮ ਪਿਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੰਦ ਹੋ ਗਈ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ੱਕ ਦੇ ਅਧਾਰ ਤੇ ਦੋਨਾਂ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਡਿੱਗੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਪਲਾਸਟਿਕ ਦਾ ਥੈਲਾ ਬ੍ਰਾਮਦ ਜਿਸ ਨੂੰ ਖੋਲ੍ਹ ਕੇ ਵੇਖਿਆ ਤਾਂ ਥੈਲੇ ਵਿਚ ਭੁੱਕੀ ਸੀ ਜਦੋਂ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਦਾ ਵਜ਼ਨ ਤੋਲਿਆ ਤਾਂ ਇਸ ਦਾ ਵਜਨ ਥੈਲੇ ਸਮੇਤ 5 ਕਿਲੋ ਹੋਇਆ ਪੁਲਿਸ ਵੱਲੋਂ ਕਾਰ ਵੀ ਕਬਜ਼ੇ ਵਿਚ ਲੈ ਲਈ ਜਿਸ ਦਾ ਨੰਬਰ ਪੀ ਬੀ 03 ਏ ਪੀ 6051 ਸੀ ਫੜੇ ਗਏ ਆਰੋਪੀਆ ਦੀ ਪਹਿਚਾਣ ਸਤਨਾਮ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਗੋਲੂਮਾਜਰਾ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਅਤੇ ਦੂਸਰੇ ਆਰੋਪੀ ਦੀ ਪਹਿਚਾਣ ਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਰਾਮਸ਼ਾਹ ਵਾਸੀ ਪਿੰਡ ਜੱਟ ਮਾਜਰੀ ਰੱਤੇਵਾਲ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵੱਜੋਂ ਹੋਈ ਹੈ। ਕਾਠਗੜ੍ਹ ਪੁਲਿਸ ਵੱਲੋਂ ਐਨ ਡੀ ਪੀ ਐਸ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਇਹਨਾਂ ਆਰੋਪੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇ ਗਾ ਅਤੇ ਇਹਨਾਂ ਆਰੋਪੀਆਂ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। 

Related Articles

LEAVE A REPLY

Please enter your comment!
Please enter your name here

Latest Articles

2

2