ਬਲਾਚੌਰ, 10 ਅਗਸਤ 25 ( ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਹਰੇਕ ਵਰਗ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਬਲਾਕ ਬਲਾਚੌਰ ਦੇ ਪਿੰਡ ਰਾਏਪੁਰ ਗੜ੍ਹੀ ਹਤੇ ਜਾਡਲੀ ਵਿੱਚ ਪੰਜਾਬ ਦਿਹਾਤੀ ਅਜੀਵਿਕਾ ਮਿਸ਼ਨ ਦੇ ਤਹਿਤ ਚੱਲ ਰਹੇ ਉਹ ਉਸਮ ਕਲਾਸਟਰ ਲੈਵਲ ਸੰਗਠਨ ਵਿੱਚ ਪਹਿਲ ਪ੍ਰੋਜੈਕਟ ਦੇ ਰਾਹੀਂ ਔਰਤਾਂ ਨੂੰ ਮਿਲਣ ਮੌਕੇ ਕੀਤਾ। ਇਸ ਪ੍ਰੋਜੈਕਟ ਹੇਠ ਸੈਲਫ-ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਨੂੰ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਤਿਆਰ ਕਰਨ ਦਾ ਕੰਮ ਦਿੱਤਾ ਜਾ ਰਿਹਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਰੋਜ਼ਗਾਰ ਮੁਹੱਈਆ ਹੋ ਰਿਹਾ ਹੈ।ਇਸ ਯੋਜਨਾ ਨੇ ਬਲਾਚੌਰ ਹਲਕੇ ‘ਚ ਔਰਤਾਂ ਦੀ ਆਰਥਿਕ ਸਥਿਤੀ ਵਿੱਚ ਨਵਾਂ ਜੋਸ਼ ਭਰਿਆ ਹੈ। ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਵਿੱਚ ਸ਼ਾਮਲ ਸੈਂਕੜਿਆਂ ਔਰਤਾਂ ਹੁਣ ਆਪਣੇ ਪੈਰਾਂ ‘ਤੇ ਖੜੀਆਂ ਹਨ ਅਤੇ ਸਮਾਜ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।

ਇਸ ਪ੍ਰੋਜੈਕਟ ਦੀ ਤਰੱਕੀ ਦਾ ਜਾਇਜ਼ਾ ਲੈਣ ਲਈ ਬਲਾਚੌਰ ਹਲਕੇ ਤੋਂ ਵਿਧਾਇਕ ਸ. ਸੰਤੋਸ਼ ਕਟਾਰੀਆ ਨੇ ਪਿੰਡ ਰਾਏਪੁਰ ਗੜੀ ਅਤੇ ਪਿੰਡ ਜਾਡਲੀ ਦਾ ਦੌਰਾ ਕੀਤਾ। ਉਨ੍ਹਾਂ ਨੇ ਔਰਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਭਵਿੱਖ ‘ਚ ਹੋਰ ਵੀ ਉਨ੍ਹਾਂ ਦੀ ਮਦਦ ਕਰਨ ਦੇ ਭਰੋਸੇ ਦਿੱਤੇ।ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਪੀ ਐਸ ਆਰ ਐਲ ਐਮ ਦੇ ਤਹਿਤ ਪਹਿਲ ਦੇ ਆਧਾਰ ਪ੍ਰੋਜੈਕਟਾਂ ਨੇ ਸਾਡੀਆਂ ਪਿੰਡ ਦੀਆਂ ਔਰਤਾਂ ਨੂੰ ਨਾ ਸਿਰਫ਼ ਰੋਜ਼ਗਾਰ ਦਿੱਤਾ ਹੈ, ਸਗੋਂ ਉਨ੍ਹਾਂ ਦੇ ਮਨੋਨੈਤਿਕ ਆਤਮ ਵਿਸ਼ਵਾਸ ਨੂੰ ਵੀ ਮਜ਼ਬੂਤ ਕੀਤਾ ਹੈ। ਇਹ ਉੱਦਮ ਪੰਜਾਬ ਸਰਕਾਰ ਵੱਲੋਂ ਆਤਮਨਿਰਭਰ ਪਿੰਡਾਂ ਵੱਲ ਇੱਕ ਵਿਅਕਤੀਗਤ ਕਦਮ ਹੈ। ਸਥਾਨਕ ਲੋਕਾਂ ਨੇ ਵੀ ਇਸ ਪ੍ਰੋਜੈਕਟ ਦੀ ਭਰਪੂਰ ਸਿਰਾਹਣਾ ਕੀਤੀ ਤੇ ਸਰਕਾਰ ਤੋਂ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟਾਂ ਦੀ ਮੰਗ ਕੀਤੀ, ਜੋ ਹੋਰ ਪਿੰਡਾਂ ਵਿੱਚ ਵੀ ਵਰਗੇ ਮੌਕੇ ਪੈਦਾ ਕਰਨ।
ਇਹ ਯਤਨ ਨਾ ਕੇਵਲ ਰੋਜ਼ਗਾਰ ਪੈਦਾ ਕਰ ਰਹੇ ਹਨ, ਸਗੋਂ ਔਰਤਾਂ ਨੂੰ ਸਮਰਥ ਬਣਾ ਕੇ ਸਮਾਜਕ ਤਬਦੀਲੀਆਂ ਦੀ ਨਵੀਂ ਲਕੀਰ ਖਿੱਚ ਰਹੇ ਹਨ।


