Join
Wednesday, March 25, 2026
Wednesday, March 25, 2026

ਸੰਤੋਸ਼ ਕਟਾਰੀਆ ਵਿਧਾਇਕ ਦੀ ਹਾਜ਼ਰੀ ਵਿੱਚ ਸਾਬਕਾ ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ ਭੱਟੀ ਅਤੇ ਸਰਪੰਚ ਸੁਨੀਤਾ ਰਾਣੀ  ਨੇ ਸਾਥੀਆਂ ਸਮੇਤ  ਫੜਿਆ ਆਪ ਦਾ ਪੱਲਾ…

ਆਮ ਆਦਮੀ ਪਾਰਟੀ ਦੇ ਵੱਲੋਂ ਹਰ ਵਲੰਟੀਅਰ ਤੇ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਕਟਾਰੀਆ 

ਬਲਾਚੌਰ, 11ਅਗਸਤ (ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਔਲੀਆ ਪੁਰ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ ਭੱਟੀ ਅਤੇ ਸਰਪੰਚ ਸੁਨੀਤਾ ਰਾਣੀ ਆਦਿ ਨੇ ਸਾਥੀਆ ਸਮੇਤ  ‘ਆਪ’ ‘ਚ ਸ਼ਾਮਲ ਹੋਏ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ‘ਚ ਆਏ ਸਾਰੇ ਸਮਰਥਕਾਂ ਦਾ ਨਿੱਘਾ ਸਵਾਗਤ ਮਫਲਰ ਪਾ ਕੇ ਕੀਤਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਟਾਰੀਆ ਨੇ ਕਿਹਾ ਕ ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਤੱਕ ਦੇ ਪਾਰਟੀ ਦੇ ਆਗੂਆਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੋਕਾ ਦਿੰਦੀ ਹੈ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਨਵੇਂ ਸ਼ਾਮਿਲ ਹੋਏ ਪਰਿਵਾਰ ਵੱਲੋਂ ਪਾਰਟੀ ਵੱਲੋਂ ਬਣਦਾ ਹਰ ਪ੍ਰਕਾਰ ਦਾ ਮਾਣ ਸਤਿਕਾਰ ਕੀਤਾ ਜਾਵੇਗਾ l 

ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਸ਼ਾਮਲ ਹੋਏ ਸਾਥੀਆਂ ਦਾ ਸੁਆਗਤ ਕੀਤਾ ਅਤੇ  ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੇ ਲੋਕ ਲੁਭਾਵਣੇ ਝੂਠੇ ਵਾਅਦਿਆਂ ਤੋਂ ਦੁਖੀ ਹਨ।ਜਿਸ ਦੇ ਕਾਰਨ  ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਰਿਵਾਇਤੀ ਪਾਰਟੀਆਂ ਵੱਲੋਂ ਲੋਕਾਂ ਨੂੰ ਨਹੀਂ ਸਗੋਂ ਆਪਣੇ ਪਰਿਵਾਰਾਂ ਨੂੰ ਹਰ ਤਰ੍ਹਾਂ ਦਾ ਆਹੁਦਾ ਦੇਣਾ ਜ਼ਿਆਦਾ ਪਸੰਦ ਹੈ ਜਿਸ ਦੇ ਕਾਰਨ ਆਉਣ ਵਾਲੇ ਸਮੇਂ ਦੇ ਦੋਰਾਨ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਇਸ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ,ਬਲਾਕ ਪ੍ਰਧਾਨ ਰਨਵੀਰ ਸਿੰਘ ਜੱਟਪੁਰ, ਸਰਪੰਚ ਸੰਤੋਖ ਸਿੰਘ,  ਹਰਦੇਵ ਸੈਣੀ , ਕਮਲਜੀਤ ਸਿੰਘ,ਸਰਪੰਚ ਝਰਮਲ ਸਿੰਘ ਕਰਨੈਲ ਸਿੰਘ ਹੀਰ ਅਤੇ ਪਿੰਡ ਤੇ ਮੋਹਤਵਰ ਹਾਜਰ ਸਨ। 

ਇਸ ਮੌਕੇ ਸ਼ਾਮਲ ਹੋਏ ਹਰਮੇਸ਼ ਸਿੰਘ ਭੱਟੀ  ਸਾਬਕਾ ਬਲਾਕ ਸੰਮਤੀ ਮੈਂਬਰ , ਸਰਪੰਚ ਸੁਨੀਤਾ ਰਾਣੀ, ਹਰਜਿੰਦਰ ਸਿੰਘ ਪੰਚ, ਸਰਬਜੀਤ ਕੌਰ ਪੰਚ,ਮੀਨੂੰ ਪੰਚ, ਮੋਹਣ ਲਾਲ ਪੰਚ,ਡਾ.ਰਾਮਜੀ ਬੱਧਣ, ਰਾਮ ਲਾਲ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਓਰੋਬਾਈਟ, ਪ੍ਰਮਜੀਤ, ਨਿਰਮਲ ਸਿੰਘ, ਕ੍ਰਿਸ਼ਨ ਲਾਲ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਬਲਵੀਰ ਕੌਰ, ਨਿਰਮਲ ਸਿੰਘ ਨੰਬਰਦਾਰ, ਸ਼ਾਮ ਲਾਲ, ਸੁਰਿੰਦਰ ਸਿੰਘ ਨੰਬਰਦਾਰ, ਅਜੀਤ ਰਾਮ, ਸੁੱਖਵਿੰਦਰ ਸਿੰਘ,ਸੁਰਿੰਦਰ ਬੰਗਾ,  ਗੁਰਜੀਤ ਕੌਰ, ਸੁੱਚਾ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਬੰਗਾ, ਕੁਲਦੀਪ ਬੱਧਣ,ਸੀਪਾ ਬੱਧਣ, ਰਵੀ ਬੱਧਣ, ਗੁਰਪ੍ਰੀਤ ਭੱਟੀ, ਹਰਜਿੰਦਰ ਕੌਰ, ਗੁਰਨਾਮ, ਸਤਨਾਮ ਬੱਧਣ, ਜਸਪਾਲ ਕੌਰ, ਸਤਨਾਮ ਬੰਗਾ ਆਦਿ  ਪਿੰਡ ਵਾਸੀ ਅਤੇ ਪਾਰਟੀ ਵਲੰਟੀਅਰ ਹਾਜ਼ਰ ਸਨ l

Related Articles

LEAVE A REPLY

Please enter your comment!
Please enter your name here

Latest Articles

2

2