Join
Wednesday, March 25, 2026
Wednesday, March 25, 2026

ਏਰੀਆ ਯੂਥ ਅਲਾਇੰਸ ਵਲੋਂ ਰੱਤੇਵਾਲ ਵਿਖੇ ਵਾਲੀਬਾਲ ਲੀਗ ਦਾ ਸ਼ਾਨਦਾਰ ਆਗਾਜ਼

“31 ਅਗਸਤ ਨੂੰ ਪਿੰਡ ਰਾਜੂਮਾਜਰਾ ਵਿਖੇ ਹੋਣਗੇ ਫ਼ਾਈਨਲ ਮੁਕਾਬਲੇ”

ਨਵਾਂਸ਼ਹਿਰ /ਕਾਠਗੜ੍ਹ 10 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ )  ਬਲਾਚੌਰ ਇਲਾਕੇ ਵਿੱਚ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਮੁਫ਼ਤ ਕੋਚਿੰਗ ਅਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਸੰਸਥਾ ‘ਏਰੀਆ ਯੂਥ ਅਲਾਇੰਸ’ ਵਲੋਂ ਅੱਜ ਪਿੰਡ ਰੱਤੇਵਾਲ ਵਿਖੇ ਅੰਡਰ 19 ਸਾਲਾ ਵਾਲੀਬਾਲ ਲੀਗ ਦਾ ਸ਼ੁੱਭ-ਆਰੰਭ ਕੀਤਾ ਗਿਆ। ਇਸ ਲੀਗ ਦੇ ਉਦਘਾਟਨ ਮੌਕੇ ‘ਆਪ’  ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ,  ਕਾਂਗਰਸ ਕਮੇਟੀ ਦੇ ਜਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਸਮੇਤ ਪਿੰਡ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹੋਈਆਂ। ਇਸ ਵਾਲੀਬਾਲ ਲੀਗ ਦਾ ਪਹਿਲਾ ਮੈਚ ਪਿੰਡ ਨਿੱਘੀ ਅਤੇ ਗੋਲੂਮਾਜਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਇਸ ਫਸਵੇਂ ਮੁਕਾਬਲੇ ‘ਚ ਗੋਲੂਮਾਜਰਾ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਏਰੀਆ ਯੂਥ ਅਲਾਇੰਸ ਦੇ ਮੈਂਬਰ ਅਜੀਤਪਾਲ ਸਿੰਘ ਭਾਟੀਆ, ਮਾ: ਰਾਜ ਭਾਟੀਆ ਆਦੋਆਣਾ, ਮਾ: ਬਲਜਿੰਦਰ ਸਿੰਘ ਵਿਰਕ, ਮਾ: ਰਵਿੰਦਰ ਸੂਰਾਪੁਰੀ, ਏ.ਐੱਸ.ਆਈ. ਅਵਤਾਰ ਸਿੰਘ ਜੀਤਪੁਰ ਆਦਿ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਏਰੀਆ ਯੂਥ ਅਲਾਇੰਸ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਅੰਡਰ 19 ਸਾਲਾ ਲੀਗ ਵਿੱਚ ਬਲਾਚੌਰ ਤਹਿਸੀਲ ਦੇ 22 ਪਿੰਡਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ, ਇਹਨਾਂ ਟੀਮਾਂ ਨੂੰ 4 ਪੂਲਾਂ ‘ਚ ਵੰਡਿਆ ਗਿਆ ਹੈ। ਲੀਗ ਦੇ ਅਗਲੇ ਪੂਲ ਦੇ ਮੁਕਾਬਲੇ 15 ਅਗਸਤ ਨੂੰ ਪਿੰਡ ਕੁੱਕੜ ਸੂਹਾ ਵਿਖੇ ਹੋਣਗੇ, ਤੀਜੇ ਪੂਲ ਦੇ ਮੁਕਾਬਲੇ 17 ਅਗਸਤ ਨੂੰ ਨਵਾਂ ਪਿੰਡ ਟੱਪਰੀਆਂ ਵਿਖੇ ਹੋਣਗੇ, ਚੌਥੇ ਪੂਲ ਦੇ ਮੁਕਾਬਲੇ 24 ਅਗਸਤ ਨੂੰ ਪਿੰਡ ਥੋਪੀਆ ਵਿਖੇ ਹੋਣਗੇ। ਇਹਨਾਂ ਸਾਰੇ ਪੂਲਾਂ ਦੀਆਂ ਬੈਸਟ ਦੋ-ਦੋ ਟੀਮਾਂ ਦੇ ਫ਼ਾਈਨਲ ਮੁਕਾਬਲੇ 30 ਅਤੇ 31 ਅਗਸਤ ਨੂੰ ਪਿੰਡ ਰਾਜੂਮਾਜਰਾ ਵਿਖੇ ਕਰਵਾਏ ਜਾਣਗੇ। ਸੰਸਥਾ ਦੇ ਮੈਂਬਰਾਂ

ਪ੍ਰਿੰਸੀਪਲ ਹਰੀਪਾਲ ਕਲਸੀ, ਮਾ: ਰਾਕੇਸ਼ ਭੂੰਬਲਾ, ਮਾ: ਰਣਬੀਰ ਸਿੰਘ, ਮਾ: ਅਨਿਲ ਰਾਣਾ, ਨਵਦੀਪ ਟਕਾਰਲਾ, ਪੋਲਾ ਬੀ.ਐੱਸ.ਐੱਫ. ਟੱਪਰੀਆਂ, ਮਾ: ਰਵੀ ਟੱਪਰੀਆਂ, ਪ੍ਰਵੇਸ਼, ਮਾ: ਸੁਰਿੰਦਰ ਮੁੰਡਨ, ਅਰੁਣ ਬਾਗੜੀ ਆਦਿ ਨੇ ਇਸ ਲੀਗ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਪਿੰਡ ਰੱਤੇਵਾਲ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਸੁਭਾਸ਼ ਬਾਂਠ, ਇੰਸਪੈਕਟਰ ਰਾਜ ਖਟਾਣਾ, ਇੰਸਪੈਕਟਰ ਬਲਵੀਰ ਸਿੰਘ ਬਾਗੜੀ, ਠੇਕੇਦਾਰ ਰੋਸ਼ਨ ਲਾਲ ਸਮਾਣਾ, ਸਰਪੰਚ ਰਾਮ ਨਾਥ ਨਾਥੀ, ਐੱਸ.ਡੀ. ਓ. ਬਲਰਾਮ ਖਟਾਣਾ, ਇੰਸ: ਅਜੀਤ ਰਾਮ ਭੂੰਬਲਾ, ਸਬ ਇੰਸਪੈਕਟਰ ਲਾਲ ਚੰਦ ਬਜਾੜ, ਐ.ਐੱਸ.ਆਈ. ਬਲਦੇਵ ਬਜਾੜ ਨੰਬਰਦਾਰ, ਏ. ਐੱਸ.ਆਈ. ਚੰਦਰ ਸ਼ੇਖਰ ਖਟਾਣਾ, ਰਘੂਬੀਰ ਸਿੰਘ ਬਾਗੜੀ ਸਾਬਕਾ ਸਰਪੰਚ, ਰਾਜ ਕੁਮਾਰ ਭੂੰਬਲਾ ਸੇਫੈਕਸ ਬਠਿੰਡਾ, ਮਾ: ਦਵਿੰਦਰ ਸੋਢੀ ਨੀਲੇਵਾੜੇ, ਰੋਹਿਤ ਭੂੰਬਲਾ, ਏ. ਐੱਸ.ਆਈ. ਯੁੱਧਵੀਰ ਬਾਗੜੀ, ਪੰਮੀ ਬਰੇਤਾ ਮੈਂਬਰ ਬਲਾਕ ਸੰਮਤੀ, ਸਰਪੰਚ ਦੇਵ ਰਾਜ ਬੱਗਾ, ਚੌਧਰੀ ਗੁਰਨਾਮ ਖਟਾਣਾ, ਸਰਪੰਚ ਲੱਡੂ ਭੂੰਬਲਾ, ਸਰਪੰਚ ਜਸਵਿੰਦਰ ਕਸਾਣਾ, ਐਡਵੋਕੇਟ ਰਾਮ ਦਾਸ, ਭਾਰਤ ਭੂਸ਼ਨ ਕਾਲਾ, ਜਤਿੰਦਰ ਬਾਂਠ, ਏ. ਐੱਸ.ਆਈ. ਸਤਪਾਲ ਖਟਾਣਾ ਸਮੇਤ ਪਿੰਡ ਰੱਤੇਵਾਲ ਅਤੇ ਇਲਾਕੇ ਭਰ ਤੋਂ ਸਖਸ਼ੀਅਤਾਂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2