ਬਲਾਚੌਰ 10ਅਗਸਤ( ਜਤਿੰਦਰ ਪਾਲ ਸਿੰਘ ਕਲੇਰ ) ਦੀ ਪਬਲਿਕ ਕੈਰੀਅਰ ਟਰੱਕ ਯੂਨੀਅਨ ਬਲਾਚੌਰ (ਆਸਰੋਂ ) ਤੇ ਕੈਂਟਰ ਯੂਨੀਅਨ ਦੀ ਅਹਿਮ ਬੈਠਕ ਟਰੱਕ ਯੂਨੀਅਨ ਪ੍ਰਧਾਨ ਮੈਹਰ ਸ਼ਾਮ ਲਾਲ ਕਟਾਰੀਆ ਪੋਜੇਵਾਲ,ਕੈਂਟਰ ਯੂਨੀਅਨ ਬਲਾਚੌਰ ਦੇ ਪ੍ਰਧਾਨ ਕੇਵਲ ਜੋਗੇਵਾਲ ਤੇ ਕੈੰਟਰ ਯੂਨੀਅਨ ਕਾਠਗੜ੍ਹ ਪ੍ਰਧਾਨ ਧਰਮ ਚੰਦ ਕੋਹਲੀ ਦੀ ਅਗਵਾਈ ਦੇ ਵਿੱਚ ਕੀਤੀ ਗਈ ਇਸ ਮੋਕੇ ਵੱਖ ਯੂਨੀਅਨ ਦੇ ਪ੍ਰਧਾਨਾਂ ਵੱਲੋਂ ਆਉਣ ਵਾਲੇ ਮੰਡੀਆਂ ਦੇ ਆਉਣ ਵਾਲੇ ਟੈਂਡਰਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਯੂਨੀਅਨ ਦੇ ਪ੍ਰਧਾਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਹਲਕੇ ਦੀਆਂ ਮੰਡੀਆਂ ਦਾ ਢੋਹਾ ਢੁਆਈ ਦਾ ਕੰਮ ਕਾਰਜ ਤਿੰਨਾਂ ਯੂਨੀਅਨਾਂ ਦੇ ਵੱਲੋਂ ਹੀ ਕੀਤਾ ਜਾਵੇਗਾ ਕੋਈ ਵੀ ਠੇਕੇਦਾਰ ਘੱਟ ਰੇਟ ਤੇ ਟੈਂਡਰ ਨਾ ਪਾਵੇ ਤੇ ਬਾਹਰਲੀ ਯੂਨੀਅਨ ਦੀ ਕਿਸੇ ਵੀ ਗੱਡੀ ਨੂੰ ਇਲਾਕੇ ਦੇ ਅੰਦਰ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਇਹ ਬੈਠਕ ਦਾ ਮਤਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਇਸ ਮੌਕੇ ਟੱਰਕ ਯੂਨੀਅਨ ਕੈਟਰ ਯੂਨੀਅਨ ਬਲਾਚੌਰ ਤੇ ਕੈਂਟਰ ਯੂਨੀਅਨ ਕਾਠਗੜ੍ਹ ਦੇ ਸਮੂਹ ਡਰਾਈਵਰ ਮੋਕੇ ਤੇ ਬੈਠਕ ਦੇ ਦੋਰਾਨ ਹਾਜ਼ਿਰ ਸਨ|


