Join
Wednesday, March 25, 2026
Wednesday, March 25, 2026

ਬਲਾਚੌਰ ਵਿਖੇ ਐੱਸ.ਡੀ. ਐੱਮ. ਵਲੋਂ ਸ਼ਾਨਦਾਰ ਸੇਵਾਵਾਂ ਲਈ ਸਰਵੇਅਰਾਂ ਦਾ ਸਨਮਾਨ

ਬਲਾਚੌਰ 9 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ ) ਸਬ ਡਵੀਜ਼ਨ ਬਲਾਚੌਰ ‘ਚ ਚੱਲ ਰਹੇ ‘ਡਿਜ਼ੀਟਲ ਕ੍ਰੋਪ ਸਰਵੇਅ’ ਦੇ ਕੰਮ ਨੂੰ ਵਧੀਆ ਤੇ ਸੁਚਾਰੂ ਢੰਗ ਨਾਲ ਕਰਨ ਵਾਲੇ ਸਰਵੇਅਰਾਂ ਰਵਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਗੁਰਬਖ਼ਸ਼ ਸਿੰਘ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਅੱਜ ਬਲਾਚੌਰ ਦੇ ਐੱਸ.ਡੀ. ਐੱਮ. ਕਰਿਤਿਕਾ ਗੋਇਲ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ.ਡੀ. ਐੱਮ. ਕਰਿਤਿਕਾ ਗੋਇਲ ਨੇ ਪ੍ਰੈੱਸ ਨਾਲ ਗਲਬਾਤ ਕਰਦਿਆਂ ਦੱਸਿਆ ਕਿ ‘ਡਿਜ਼ੀਟਲ ਕ੍ਰੋਪ ਸਰਵੇਅ’ ਦਾ ਕੰਮ 15 ਸਤੰਬਰ 2025 ਤੱਕ ਚੱਲੇਗਾ। ਬਲਾਚੌਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਨੋਜਵਾਨ ਜੋ ਇਸ ਸਰਵੇਅ ਦੇ ਕੰਮ ਕਰਨ ਦੇ ਚਾਹਵਾਨ ਹੋਣ, ਉਹਨਾਂ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਪਾਸ ਹੋਵੇ ਤੇ ਉਹਨਾਂ ਕੋਲ ਐਂਡਰਾਇਡ ਮੋਬਾਇਲ ਫੋਨ ਹੋਵੇ, ਉਹ ਨੋਜਵਾਨ ਤਹਿਸੀਲ ਦਫ਼ਤਰ ਵਿੱਚ ਏ.ਐੱਸ.ਐੱਮ. ਅਮਨਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਸਰਵੇਅਰ ਨੂੰ ਸਰਕਾਰ ਵਲੋਂ ਮਾਣਭੱਤਾ ਵੀ ਦਿੱਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਸੁਖਬੀਰ ਕੌਰ ਅਤੇ ਏ.ਐੱਸ.ਐੱਮ. ਅਮਨਦੀਪ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2