ਨਵਾਂਸ਼ਹਿਰ, 3 ਅਗਸਤ (ਜਤਿੰਦਰ ਪਾਲ ਸਿੰਘ ਕਲੇਰ)
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦਿਨ ਰਾਤ ਵਿਕਾਸ ਕਰ ਰਿਹਾ ਹੈ। ਆਮ ਆਦਮੀ ਕਲੀਨਿਕ ਹਰੇਕ ਰੋਗੀ ਲਈ ਵਰਦਾਨ ਸਾਬਤ ਹੋ ਰਹੇ ਹਨ। ਜੇਕਰ ਹਰੇਕ ਵਿਅਕਤੀ ਛੋਟੀ ਜਿਹੀ ਬਿਮਾਰੀ ਦਾ ਇਲਾਜ ਆਮ ਆਦਮੀ ਕਲੀਨਿਕ ਵਿੱਚ ਕਰਵਾਉਂਦਾ ਹੈ ਤਾਂ ਉਹ ਵੱਡੇ ਰੋਗ ਤੋਂ ਅਪਣਾ ਬਚਾ ਕਰ ਸਕਦਾ ਹੈ। ਇਸੇ ਲੜੀ ਤਹਿਤ ਅੱਜ ਪੰਜਾਬ ਦੇ ਸਾਰੇ 881 ਆਮ ਆਦਮੀ ਕਲੀਨਿਕਾਂ ਵਿੱਚ ਵ੍ਹਟਐਪ ਚੈਟ ਬੋਟ ਦੀ ਸ਼ੁਰੂਆਤ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕੀਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਚੰਦਰ ਮੋਹਣ ਜੇਡੀ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਆਮ ਆਦਮੀ ਕਲੀਨਿਕਾਂ ਵਿੱਚ ਲਗਭਗ ਰੋਜਾਨਾ 70000 ਮਰੀਜ਼ਾਂ ਨੂੰ ਇਸਦਾ ਲਾਭ ਮਿਲੇਗਾ। ਹੁਣ ਹਰੇਕ ਮਰੀਜ਼ ਨੂੰ ਫੋਨ ਉੱਪਰ ਹੀ ਸਾਰੀ ਜਾਣਕਾਰੀ ਉਪਲਬਧ ਹੋਵੇਗੀ ਜਿਵੇਂ ਕਿ ਡਾਕਟਰ ਵਲੋਂ ਦੱਸੀ ਗਈ ਦਵਾਈ ਦੇ ਵੇਰਵੇ ਅਤੇ ਟੈਸਟ ਰਿਪੋਰਟਾਂ ਵਾਰੇ। ਡਾਕਟਰਾਂ ਨੂੰ ਦੁਬਾਰਾ ਮਿਲਣ ਦੀ ਤਰੀਕ ਲੈਣ ਵਾਸਤੇ। ਚੰਦਰ ਮੋਹਣ ਜੇਡੀ ਨੇ ਦੱਸਿਆ ਕਿ ਜੱਚਾ ਬੱਚਾ ਦੀ ਸਿਹਤ ਸੰਭਾਲ ਦੇ ਨੁਕਤੇ, ਬਜ਼ੁਰਗਾਂ ਤੇ ਸ਼ੂਗਰ ਦੇ ਮਰੀਜ਼ਾਂ ਦੀ ਸੰਭਾਲ ਦੇ ਨੁਕਤੇ ਵਾਰੇ ਜਾਣਕਾਰੀ ਲਈ ਜਾ ਸਕਦੀ ਹੈ।


