Join
Wednesday, March 25, 2026
Wednesday, March 25, 2026

ਪੰਜ ਪੀਰ ਦਰਬਾਰ ਪਿੰਡ ਟੌਂਸਾ ਵਿਖੇ ਸਲਾਨਾ ਭੰਡਾਰਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।

ਨਵਾਂਸ਼ਹਿਰ /ਕਾਠਗੜ੍ਹ 3 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਧਾਰਮਿਕ ਸਥਾਨ ਪੰਜ ਪੀਰ ਦਰਬਾਰ ਪਿੰਡ ਟੌਂਸਾ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਲਾਨਾ ਭੰਡਾਰਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਪੂਜਾ ਅਰਚਨਾ ਕਰਨ ਤੋਂ ਬਾਅਦ ਚਾਦਰ ਚੜਾਉਣ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਗਾਇਕ ਪਾਰਟੀਆਂ ਨੇ ਧਾਰਮਿਕ ਭਜਨਾਂ ਨਾਲ ਸੰਗਤਾਂ ਨੂੰ ਪੀਰਾਂ ਦੇ ਚਰਨਾਂ ਨਾਲ ਜੋੜਿਆ। ਇਲਾਕੇ ਦੇ ਹੋਣਹਾਰ ਕਲਾਕਾਰ ਲਾਲੀ ਖਾਨ,ਪਵਨ ਭਾਟੀਆ ਰੈਲ ਮਾਜਰਾ, ਪ੍ਰੀਤ ਰਾਏਪੁਰ ਐਂਡ ਪਾਰਟੀ ਨੇ ਆਪਣੀ ਹਾਜ਼ਰੀ ਲਗਵਾਈ। ਸਵੇਰ ਤੋਂ ਚਾਹ ਪਕੌੜਿਆਂ ਦੇ ਲੰਗਰ ਅਤੇ ਦੁਪਹਿਰ ਬਾਅਦ ਪੀਰਾਂ ਦੇ ਅਤੁੱਟ ਲੰਗਰ ਵਰਤਾਏ ਗਏ। ਡੇਰਾ ਪੀਰ ਬਾਬਾ ਬੱਗੂ ਸ਼ਾਹ ਦੇ ਮੁੱਖ ਸੇਵਾਦਾਰ ਗੁਲਾਮ ਪੰਮੇ ਸ਼ਾਹ ਅਤੇ ਭਗਤ ਪ੍ਰੇਮ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਸੇਵਾਦਾਰਾਂ ਵਿੱਚ ਸੋਨੂੰ ਕਟਾਰੀਆ,ਰਮਨ ਕਟਾਰੀਆ, ਰਾਮ ਲਾਲ, ਗੁਰਦੀਪ, ਰਣਜੀਤ, ਵਿਜੇ,ਮਨੀ,ਮੇਜਰ ਸਿੰਘ, ਹਰਸ਼, ਸੁਖਵਿੰਦਰ, ਸਤੀਸ਼, ਅਮਰੀਕ ਸਿੰਘ,ਭਾਗ ਚੰਦ, ਲਖਵੀਰ, ਰੋਹਿਤ, ਪਰਮਿੰਦਰ, ਹਰਪ੍ਰੀਤ ਸੇਵਾ ਵਿੱਚ ਜੁਟੇ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2