Join
Wednesday, March 25, 2026
Wednesday, March 25, 2026

ਟਿੱਪਰਾਂ ਦੀ ਹੜਤਾਲ ਕਾਰਨ ਰੇਤਾ ਬਜਰੀ ਦੇ ਭਾਅ ਚੜੇ ਅਸਮਾਨੀ

ਪੰਜਾਬ ਭਰ ਵਿੱਚ ਟਿੱਪਰ ਮਾਲਕਾਂ ਵੱਲੋਂ ਚੱਕਾ ਜਾਮ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਜਾਰੀ
ਮੰਗਾਂ ਨਾ ਮੰਨੀਆਂ ਤਾਂ ਹੜਤਾਲ ਅਣਮਿੱਥੇ ਸਮੇਂ ਲਈ ਚੱਲੇਗੀ -ਕੋਹਲੀ

ਨਵਾਸ਼ਹਿਰ 3 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )

ਆਪਣੀਆਂ ਮੰਗਾਂ ਨੂੰ ਲੈ ਕੇ ਟਿੱਪਰ ਮਾਲਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਟਿੱਪਰਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮਨੀਸ਼ ਕੋਹਲੀ ਨੇ ਕਿਹਾ ਕਿ ਕਿ ਪਿਛਲੇ ਲੰਬੇ ਸਮੇਂ ਤੋਂ ਟਿੱਪਰ ਮਾਲਕ ਮੰਦੀ ਦੀ ਮਾਰ ਝੱਲ ਰਹੇ ਹਨ, ਪਰ ਉਨਾਂ ਦੀ ਬਾਂਹ ਫੜਨ ਵਾਸਤੇ ਸਰਕਾਰ ਨੇ ਕੋਈ ਕਾਨੂੰਨ ਨਹੀਂ ਬਣਾਇਆ ਅਤੇ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਜੇ ਪੰਜਾਬ ਵਿੱਚ ਦੇਖਿਆ ਜਾਵੇ ਤਾਂ  ਸਭ ਤੋਂ ਵੱਧ ਪੰਜਾਬ ਸਰਕਾਰ ਨੂੰ ਰੋਡ ਟੈਕਸ ਟਿੱਪਰਾ ਦੇ ਮਾਲਕ ਹੀ ਦੇ ਰਹੇ ਹਨ। ਪਰ ਵੱਡੇ-ਵੱਡੇ ਰੋਡ ਟੈਕਸ ਦੇਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਹਨਾਂ ਟਿੱਪਰਾਂ ‘ਤੇ ਹਰ ਰੋਜ਼ ਨਵੇਂ ਨਵੇਂ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕਰਕੇ ਜਿਸ ਨੂੰ ਕਿਉ ਫਾਰਮ ਦਾ ਨਾ ਦਿੱਤਾ ਗਿਆ, ਜਿਸ ਦੇ ਤਹਿਤ ਕਰੈਸ਼ਰ ਮਾਲਕ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਦੋਂ ਟਿੱਪਰ ਕਰੈਸ਼ਰ ਤੋਂ ਲੋਡ ਹੋ ਜਾਂਦਾ ਹੈ ਤਾਂ ਉਸ ਨੂੰ ਬਿਲ ਦੇ ਨਾਲ ਇੱਕ ਕਿਉ ਫਾਰਮ ਦਿੱਤਾ ਜਾਂਦਾ ਹੈ ਜਿਸ ਤੇ ਤਕਰੀਬਨ 24 ਘੰਟੇ ਦਾ ਟਾਈਮ ਪਾਇਆ ਜਾਂਦਾ ਹੈ, ਜੇ ਇਹ ਟਾਈਮ ਲੰਘ ਜਾਵੇ ਤਾਂ ਮਾਇਨਿੰਗ ਵਿਭਾਗ ਦੀਆਂ ਟੀਮਾਂ ਵੱਲੋਂ ਇਹਨਾਂ ਟਿੱਪਰਾਂ ਨੂੰ 2 ਲੱਖ ਤੋਂ ਉੱਪਰ ਜਰਮਾਨੇ ਕੀਤੇ ਜਾਦੇ ਹਨ ਅਤੇ ਟਿੱਪਰ ਮਾਲਕਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ, ਪਰ ਸਭ ਤੋਂ ਵੱਧ ਸੋਚਣ ਵਾਲੀ ਗੱਲ ਇਹ ਕਿ ਟਿੱਪਰ ਲੋਡ ਹੋਣ ਤੋਂ ਬਾਅਦ ਆਪਣੀ ਮੰਜ਼ਿਲ ‘ਤੇ ਜਾਣ ਲਈ ਤਿਆਰ ਹੁੰਦਾ ਹੈ ਤਾਂ ਰਸਤੇ ਵਿਚ ਜਾਮ ਲੱਗ ਜਾਂਦੇ ਹਨ, ਟਿੱਪਰ ਵਿੱਚ ਤਕਨੀਕੀ ਖਰਾਬੀ ਵੀ ਆ ਜਾਂਦੀ ਹੈ ਅਤੇ ਟਿੱਪਰ ਚਾਲਕ ਨੇ ਰੋਟੀ ਵੀ ਖਾਣੀ ਹੁੰਦੀ ਹੈ ਅਤੇ ਅਰਾਮ ਵੀ ਕਰਨਾ ਹੁੰਦਾ ਹੈ। ਕਈ ਵਾਰ ਤਾ ਟਿੱਪਰ ਦੇ ਪੈਚਰ ਵੀ ਜਾਦੇ ਹਨ, ਪਰ ਜਿਆਦਾਤਰ ਟਾਈਰ ਫੱਟ ਵੀ ਜਾਦੇ ਹਨ ਕਈ ਵਾਰ ਟਿੱਪਰ ਆਡਰ ਨਾ ਹੋਣ ਕਰਕੇ ਜਾ ਬਰਸਾਤ ਪੈਣ ਕਰਕੇ ਦੋ ਜਾ ਤਿੰਨ ਖ਼ਾਲੀ ਨਹੀਂ ਹੁੰਦੇ, ਜਿਸ ਦੇ ਚਲਦੇ ਟਿੱਪਰ ਚਾਲਕਾਂ ਨੂੰ ਪ੍ਰੇਸ਼ਾਨੀਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ ਅਤੇ ਭੁੱਖਣ ਭਾਨੇ ਵੀ ਹਾਈਵੇ ਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਦੇ ਹਲਾਤਾਂ ਵਿਚ ਟਿੱਪਰ ਮਾਲਕ ਮੰਦੀ ਦੇ ਦੌਰ ਵਿਚ ਕਿਸ਼ਤਾਂ ਦੇਣ ਤੋਂ ਬੇਵਸ ਹਨ, ਪਰ ਸਰਕਾਰ ਨੂੰ 2 ਲੱਖ ਦਾ ਜੁਰਮਾਨਾ ਕਿੱਥੋਂ ਦੇਣ, ਇਸ ਲਈ ਉਨ੍ਹਾਂ ਵੱਲੋਂ ਪੂਰੇ ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਚੱਕਾਂ ਜਾਮ ਕੀਤਾ ਹੈ।ਸਰਕਾਰ ਤੋਂ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਗੁਹਾਰ ਲਾ ਰਹੇ ਹਨ ਕਿ ਜਿਵੇਂ ਪਹਿਲਾਂ ਟਿੱਪਰਾਂ ਨੂੰ ਲੋਡ ਹੋਣ ਤੋਂ ਬਾਅਦ ਜੀ.ਐਸ.ਟੀ ਦਾ ਬਿੱਲ ਦਿੱਤਾ ਜਾਂਦਾ ਸੀ ਉਹ ਦੁਬਾਰਾ ਲਾਗੂ ਕੀਤਾ ਜਾਵੇ ਅਤੇ ਬਿੱਲਾਂ ਤੇ ਟਾਈਮ ਨਾ ਪਾਈਆਂ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਟਿੱਪਰ ਮਾਲਕ ਜਾ ਚਾਲਕ ਜਾਣਬੁੱਝ ਕੇ ਗਲਤੀ ਕਰਦਾ ਹੈ ਤਾਂ ਉਸ ਨੂੰ ਇਸ ਦੀ ਸ਼ਜਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ ਉਨ੍ਹਾਂ ਨੇ ਸਰਕਾਰ ਕੋਲੋਂ ਇਹ ਮੰਗ ਕੀਤੀ ਹੈ ਕਿ ਜੇ ਸਾਡਾ 2 ਲੱਖ ਰੁਪਏ ਵਾਲਾ ਚਲਾਨ ਦਾ ਮਸਲਾ ਹਾਲ ਨਾ ਕੀਤਾ ਗਿਆ ਤਾਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ।

Related Articles

LEAVE A REPLY

Please enter your comment!
Please enter your name here

Latest Articles

2

2