Join
Wednesday, March 25, 2026
Wednesday, March 25, 2026

ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

ਬਲਾਚੌਰ 3 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) 

ਹਰ ਸਾਲ ਦੀ ਤਰਾਂ ਇਸ ਸਾਲ ਵੀ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਸ਼੍ਰੀ ਮਤੀ ਸ਼ਸ਼ੀ ਬਾਲਾ ਮੁੱਖ ਅਧਿਆਪਕਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਗਿਆ ਜਿਸ ਵਿੱਚ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਅਤੇ ਅਧਿਆਪਕਾਂਵਾ ਨੇ ਭਾਗ ਲਿਆ । ਰੋਜਾਨਾ ਪਹਿਨਣ ਵਾਲੀ ਸਕੂਲ ਦੀ ਵਰਦੀ ਅਤੇ ਕਿਤਾਬਾਂ ਦੇ ਬੋਝ ਦੀ ਥਾਂ ਤੇ ਤੀਆਂ ਦੇ ਮੇਲੇ ਦਾ ਆਨੰਦ ਮਾਨਣ ਲਈ ਲੜਕੀਆਂ ਰਵਾਇਤੀ ਪਹਿਰਾਵੇ ਸਲਵਾਰ ਸੂਟ ਅਤੇ ਘੱਗਰਾ ਚੋਲੀ ਆਦਿ ਪਹਿਨ ਕੇ ਅਤੇ ਗਹਿਣਿਆਂ ਨਾਲ ਸ਼ਿੰਗਾਰ ਕਰਕੇ ਸਕੂਲ ਪਹੁੰਚੀਆਂ । ਸਕੂਲ ਪ੍ਰਬੰਧਨ ਵੱਲੋਂ ਪੀਂਘਾਂ ਅਤੇ ਝੂਲਿਆ ਸਮੇਤ ਪੂਰੇ ਪੰਡਾਲ ਨੂੰ ਫੁੱਲਾਂ ਅਤੇ ਲੜੀਆਂ ਨਾਲ ਬਖੂਬੀ ਸਜਾਇਆ ਗਿਆ ਸੀ।ਵਿਰਾਸਤੀ ਲੋਕ ਗੀਤ ਗਾਉਂਦੇ ਅਤੇ ਨੱਚਦੇ ਹੋਏ ਸਟਾਫ ਅਤੇ ਵਿਦਿਆਰਥਣਾਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਦਿੱਖ ਨਾਲ ਮੁੱਖ ਦੁਆਰ ਤੋਂ ਸਕੂਲ ਵਿੱਚ ਪ੍ਰਵੇਸ਼ ਕੀਤਾ। ਝੂਲੇ ਅਤੇ ਪੀਂਘਾਂ ਝੂਟਣ ਤੋਂ ਬਾਅਦ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਕੀਤਾ

ਗਿਆ । ਮੰਚ ਸੰਚਾਲਕ ਦੀ ਭੂਮਿਕਾ ਮੈਡਮ ਜਤਿੰਦਰਾ ਵੱਲੋਂ ਨਿਭਾਈ ਗਈ । ਉਨਾਂ ਨੇ ਸ਼ੇਅਰੋ ਸ਼ਾਇਰੀ ਨਾਲ ਵੱਖਰੋ ਅੰਦਾਜ਼ ਵਿੱਚ ਵੱਖ-ਵੱਖ ਆਈਟਮਾਂ ਨੂੰ ਪੇਸ਼ ਕਰਵਾਇਆ । ਲਗਭਗ ਤਿੰਨ ਘੰਟੇ ਦੇ ਪ੍ਰੋਗਰਾਮ ਵਿੱਚ ਲੋਕ ਗੀਤ, ਲੋਕ ਨਾਚ, ਗਿੱਧਾ ,ਕਿਕਲੀ, ਘੋੜੀਆਂ- ਸੁਹਾਗ, ਸੋਲੋ ਡਾਂਸ ਅਤੇ ਗਰੁੱਪ ਡਾਂਸ ਆਦਿ ਦੀਆਂ ਪੇਸ਼ਕਾਰੀਆਂ ਬਹੁਤ ਹੀ ਦਿਲ ਖਿੱਚਵੇਂ ਅੰਦਾਜ਼ ਵਿੱਚ ਪੇਸ਼ ਕੀਤੀਆਂ ਗਈਆਂ। ਹਰ ਇੱਕ ਪੇਸ਼ਕਾਰੀ ਸਰਾਹੁਣਯੋਗ  ਸੀ। ਨਰਸਰੀ ਕਲਾਸ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਵਨੀਤ ਕੌਰ ਅਤੇ ਗੁਰਲੀਨ ਕੌਰ ਨੇ ਸੌਂਕਣ ਸੌਂਕਣੇ ਗੀਤ ਉੱਤੇ ਅਦਾਕਾਰੀ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ । ਇਸ ਸਮੇਂ ਦਸਵੀਂ ਕਲਾਸ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਮਿਸ ਤੀਜ, ਸੱਤਵੀਂ ਕਲਾਸ ਦੀਆਂ ਪ੍ਰਨੀਤ ਕੌਰ ਅਤੇ ਭਾਰਤੀ ਨੂੰ ਮਿਸ ਪੰਜਾਬਣ ਸੀਨੀਅਰ , ਪਹਿਲੀ ਕਲਾਸ ਦੀ ਪਰਵੀਨ ਕੌਰ ਅਤੇ ਯੂ .ਕੇ. ਜੀ ਦੀ ਹਰਸੀਤ ਕੌਰ ਨੂੰ ਮਿਸ ਪੰਜਾਬਣ ਜੂਨੀਅਰ , ਦੂਸਰੀ ਕਲਾਸ ਦੀ ਬਵਲੀਨ ਕੌਰ ਨੂੰ ਗਿੱਧਿਆਂ ਦੀ ਰਾਣੀ  ਐਲਾਨਣ ਉਪਰੰਤ ਸਨਮਾਨਿਤ ਕੀਤਾ ਗਿਆ।

ਸ਼੍ਰੀਮਤੀ ਸ਼ਸ਼ੀ ਬਾਲਾ ਮੁੱਖ ਅਧਿਆਪਕਾ ਵੱਲੋਂ ਜਿੱਥੇ ਸਮੂਹ ਸਟਾਫ ਅਤੇ ਲੜਕੀਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ ਉੱਥੇ ਨਾਲ ਹੀ ਇਸ ਤਿਉਹਾਰ ਨੂੰ ਮਨਾਉਣ ਦੇ ਪਿਛੋਕੜ ਦਾ ਵੇਰਵੇ ਸਹਿਤ ਵਰਣਨ ਵੀ ਕੀਤਾ ਗਿਆ। ਇਸ ਸਮੇਂ ਮੈਡਮ ਸਵਿਤਾ ਸ਼ਰਮਾ, ਸੁਮਨ ,ਨਿਧੀ ਸ਼ਰਮਾ, ਸਨਪ੍ਰੀਤ ਕੌਰ, ਰਾਜਵਿੰਦਰ ਕੌਰ, ਭਾਗਿਆ ਸ਼੍ਰੀ, ਨੇਹਾ ( ਕੰਪਿਊਟਰ ਅਧਿਆਪਕਾ) ਰਿਸ਼ੂ ,ਸਤਵਿੰਦਰ ਕੌਰ, ਅਮਨਦੀਪ ਕੌਰ, ਗੁਰਚਰਨਜੀਤ ਕੌਰ, ਨੇਹਾ, ਪੂਨਮ, ਆਸ਼ਾ ਦੇਵੀ ਅਤੇ ਰਜਨੀ ਦੇਵੀ ਹਾਜ਼ਰ ਰਹੀਆਂ।

Related Articles

LEAVE A REPLY

Please enter your comment!
Please enter your name here

Latest Articles

2

2