Join
Wednesday, March 25, 2026
Wednesday, March 25, 2026

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਤੀਆਂ ਦਾ ਤਿਉਹਾਰ ਮਨਾਇਆ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) 

ਇਲਾਕੇ ਦੇ ਨਾਮਵਰ ਸਕੂਲ ਨਿਊ ਆਦਰਸ਼ ਸੀਨੀਅਰ ਸੈਕੰਡਰੀ  ਸਕੂਲ ਸੜੋਆ ਵਿਖੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਅਤੇ ਅਜੋਕੀ ਨੌਜਵਾਨ ਪੀੜੀ ਨੂੰ ਆਪਣੀਆਂ ਸੱਭਿਆਚਾਰਕ ਵੰਨਗੀਆਂ ਨਾਲ ਜੋੜਨ ਦੇ ਉਪਰਾਲੇ ਵਜੋਂ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦੇਲ ਦੀ ਯੋਗ ਅਗਵਾਈ ਹੇਠ ਸਾਉਣ ਮਹੀਨੇ ਦਾ ਪ੍ਰਮੁੱਖ ਤਿਉਹਾਰ ਤੀਆਂ ਤੀਜ ਦੀਆਂ ਮਨਾਇਆ ਗਿਆ ਇਸ ਮੌਕੇ ਤੇ ਸਾਰਾ ਸਟਾਫ ਮੌਜੂਦ ਸੀ।ਇਸ ਮੌਕੇ ਵਿਦਿਆਰਥੀਆਂ ਨੇ ਸਾਉਣ ਮਹੀਨੇ ਨਾਲ ਸੰਬੰਧਿਤ ਗੀਤ ਗਾਇਨ ਕੀਤੇ ਉਪਰੰਤ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਅਤੇ ਸਕੂਲ ਦੇ ਐਮਡੀ ਸ੍ਰੀ ਸੰਜੇ ਮਲਹੋਤਰਾ ਜੀ ਨੇ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ। ਜਿਸ ਦਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ ਇਸ ਪ੍ਰੋਗਰਾਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵਿੱਚੋਂ ਸਾਲ 2025 ਲਈ ਮਿਸ ਤੀਜ ਚੁਣਨ ਲਈ ਮੁਕਾਬਲੇ ਕਰਵਾਇਆ ਗਿਆ। ਜਿਸ ਵਿੱਚ ਉਹਨਾਂ ਨੂੰ ਸੱਭਿਆਚਾਰਕ ਦੇ ਨਾਲ ਪ੍ਰਸ਼ਨ ਪੁੱਛੇ ਗਏ। ਇਸ ਦੇ ਨਾਲ ਮਿਸ ਤੀਜ ਦੀ ਚੋਣ ਕੀਤੀ ਗਈ । ਗਿਆਰਵੀਂ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਮਿਸ ਤੀਜ ਦਾ ਖਿਤਾਬ ਹਾਸਲ ਕੀਤਾ ਪ੍ਰਿੰਸੀਪਲ ਗੀਤਿਕਾ ਚੰਦੇਲ ਨੇ ਇਸ ਮੁਕਾਬਲੇ ਲਈ ਬਤੌਰ ਜੱਜ ਭੂਮਿਕਾ ਨਿਭਾਈ ਪ੍ਰਿੰਸੀਪਲ ਗੀਤਿਕਾ ਚੰਦੇਲ ਨੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਅਪੀਲ ਕਰਦੇ ਹੋਏ ਕਿਹਾ ਪੰਜਾਬੀ ਸੱਭਿਆਚਾਰ ਅਤੇ ਇਸਦੇ ਨਾਲ ਜੁੜੇ ਹੋਏ ਪ੍ਰੋਗਾਮ ਮਨਾਉਣ ਦੀ ਇਸ ਸਮੇਂ ਬਹੁਤ ਲੋੜ ਹੈ ਤਾਂ ਜੋ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜ ਸਕੀਏ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਸਕੂਲ ਦੀਆਂ ਵਿਦਿਆਰਥਣਾਂ ਨੇ ਸਿਜਾਵਟੀ ਪੀਂਗਾ ਤੇ ਝੂਟੇ ਲੈ ਕੇ ਆਨੰਦ ਮਾਣਿਆ ਇਸ ਤਰ੍ਹਾਂ ਤੀਆਂ ਤੀਜ ਦੀਆਂ ਪ੍ਰੋਗਰਾਮ ਸਮਾਪਤ ਹੋਇਆ।

Related Articles

LEAVE A REPLY

Please enter your comment!
Please enter your name here

Latest Articles

2

2