ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀਆਂ ਜੜਾਂ ਹੋ ਰਹੀਆਂ ਹੋਰ ਵੀ ਮਜ਼ਬੂਤ ਇਹੋ ਕਹਿਣਾਂ ਹੈ ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ। ਸੂਬੇ ਅੰਦਰ ਸੱਤਾਧਾਰੀ ਪਾਰਟੀ ਦੇ ਮਜ਼ਬੂਤ ਪ੍ਰਭਾਵ ਦੇ ਬਾਵਜੂਦ ਅਜੇ ਮੰਗੂਪੁਰ ਨੇ ਆਪਣੀ ਸਰਗਰਮੀ ਨਾਲ ਬਲਾਚੌਰ ਨੂੰ ਸਿਆਸੀ ਨਕਸ਼ੇ ਤੇ ਚਮਕਾਇਆ ਹੈ। ਉਨ੍ਹਾਂ ਦੀ ਅਗਵਾਈ ‘ਚ ਕਾਂਗਰਸ ਪਾਰਟੀ ਨੇ ਨਵੇਂ ਵਰਕਰਾਂ ਅਤੇ ਆਗੂਆਂ ਨੂੰ ਸ਼ਾਮਲ ਕਰ ਪਾਰਟੀ ਦੀਆਂ ਜੜਾਂ ਨੂੰ ਵਧੇਰੇ ਮਜ਼ਬੂਤ ਕੀਤਾ ਹੈ। ਅਜੇ ਮੰਗੂਪੁਰ ਦੀ ਮਿਹਨਤ ਸਦਕਾ ਹੀ ਲੋਕ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਅਤੇ ਵੱਖ-ਵੱਖ ਪਾਰਟੀਆਂ ਨੂੰ ਦਰ ਕਿਨਾਰੇ ਕਰ ਕਾਂਗਰਸ ਉੱਤੇ ਵਿਸ਼ਵਾਸ ਜਤਾ ਰਹੇ ਹਨ। ਬੀਤੇ ਦਿਨੀ ਸ਼ਹਿਰ ਬਲਾਚੌਰ ਦੇ ਵੱਖ-ਵੱਖ ਆਪਣੇ ਸੈਂਕੜੇ ਸਾਥੀਆਂ ਸਮੇਤ ਜਿਨ੍ਹਾਂ ਵਿੱਚ ਪਰਮਜੀਤ ਕੌਰ ਪੰਮੀ ਪ੍ਰਧਾਨ ਮਹਿਲਾ ਵਿੰਗ ਸ਼ਹਿਰੀ, ਹਰਪ੍ਰੀਤ ਸਿੰਘ ਯੂਥ ਕਾਂਗਰਸ ਪ੍ਰਧਾਨ ਸ਼ਹਿਰੀ, ਰਾਕੇਸ਼ ਰਾਣੀ ਜਨਰਲ ਸੱਕਤਰ ਸ.ਭ.ਸ. ਨਗਰ, ਗੀਤਾ ਦੇਵੀ ਮੀਤ ਪ੍ਰਧਾਨ ਮਹਿਲਾ ਵਿੰਗ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਵੀਰੇ ਦੇਵੀ, ਪਿਆਰਾ ਦੇਵੀ, ਵਿੱਦਿਆ ਦੇਵੀ, ਜਾਨਕੀ ਦੇਵੀ, ਧਨਵੰਤੀ, ਕਮਲਜੀਤ, ਰੇਸ਼ਮਾ, ਪਾਰਵਤੀ, ਬਰਸਾਤ, ਕਮਲਜੀਤ, ਪਿੰਕੀ ਸੁਮਨ, ਗੁਰਪ੍ਰੀਤ, ਬਲਜਿੰਦਰ ਕੌਰ, ਨਿਸ਼ਾ ਰਾਣੀ, ਬਲਵੀਰ ਕੌਰ, ਬਿਮਲਾ ਦੇਵੀ, ਮਮਤਾ ਰਾਣੀ, ਕੁਸ਼ਲਿਆ, ਸੋਨੀਆ, ਪਿੰਕੀ, ਫੂਲਵਤੀ, ਪੰਕਜ, ਪ੍ਰਿੰਸਮ ਬਲਵਿੰਦਰ, ਸਾਜਨ, ਲੱਕੀ, ਜਸਵੀਰ ਸਿੰਘ, ਰੱਜਤ, ਨਿਤਨ, ਪਿੰਦਰ, ਚਰਨਜੀਤ, ਜੱਸ, ਚਰਨਜੀਤ ਚੰਨੀ, ਲਖਵੀਰ, ਸਾਗਰ ਜਨਾਗਲ, ਬਿੱਲੂ, ਵਿੱਕੀ, ਗੌਤਮ ਆਦਿ ਪਰਿਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗਪੁਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆ ਬਾਰੇ ਜਾਣੂ ਕਰਵਾਇਆ ਜਿਸ ਤੇ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਨਰਿੰਦਰ ਘਈ ਸਾਬਕਾ ਪ੍ਰਧਾਨ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ.ਸੀ.ਸੀ., ਚਮਨ ਲਾਲ ਭੁੰਬਲਾ ਰਿਟਾਇਰਡ ਡੀ.ਐਸ.ਪੀ., ਮੋਹਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ ਬੀ.ਸੀ.ਸੀ., ਆਤਮਾ ਰਾਮ ਸੀਨੀਅਰ ਆਗੂ, ਨਰੇਸ਼ ਚੇਚੀ ਕੋਂਸਲਰ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਪਾਨੀ ਕੁਮਾਰ ਕੋਂਸਲਰ, ਸੋਮਨਾਥ ਤੱਕਲਾ ਮੀਤ ਪ੍ਰਧਾਨ ਸ਼ਹਿਰੀ, ਦਿਨੇਸ਼ ਕੁਮਾਰ, ਪਵਨ ਕੁਮਾਰ ਪੱਪੂ, ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।


