ਕੁੱਝ ਘੰਟਿਆਂ ਵਿੱਚ ਕਥਿਤ ਆਰੋਪੀ ਨੂੰ ਕੀਤਾ ਕਾਬੂ,
ਅਦਾਲਤ ਵਿੱਚ ਪੇਸ਼ ਕਰਕੇ ਲਿਆ ਜਾ ਰਿਹਾ ਪੁਲਿਸ ਰਿਮਾਂਡ
ਨਵਾਸ਼ਹਿਰ 1 ਅਗਸਤ (ਜਤਿੰਦਰਪਾਲ ਸਿੰਘ ਕਲੇਰ ) –
ਪਿੰਡ ਚਰਾਣ ਵਿੱਚ ਘਰ ਵਿੱਚ ਸੁੱਤੀ ਪਈ ਮਹਿਲਾਂ ਨੂੰ ਮਾਰਨ ਵਾਲੇ ਕਥਿਤ ਆਰੋਪੀ ਨੂੰ ਜ਼ਿਲ੍ਹਾ ਪੁਲਿਸ ਨੇ ਕੁਝ ਘੰਟਿਆਂ ਵਿੱਚ ਕਾਬੂ ਕਰ ਲਿਆ | ਕਾਬੂ ਆਰੋਪੀ ਕੋਲੋਂ ਮਹਿਲਾਂ ਦੀ ਚੋਰੀ ਕੀਤੀ ਗਈ ਕੰਨ ਦੀ ਸੋਨੇ ਦੀ ਵਾਲੀ , ਵਾਰਦਾਤ ਵਿੱਚ ਪ੍ਰਯੋਗ ਕੀਤਾ ਗਿਆ ਦਾਤ ਅਤੇ ਮੋਟਰਸਾਈਕਿਲ ਬ੍ਰਾਮਦ ਕੀਤਾ ਗਿਆ ਹੈ |ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜ ਕੁਮਾਰ ਬਜਾੜ ਨੇ ਦੱਸਿਆਂ ਕਿ ਪਿੰਡ ਚਰਾਣ ਨਿਵਾਸੀ ਬਲਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆਂ ਕਿ ਉਨ੍ਹਾਂ ਦੇ ਘਰ ਦੇ ਕੋਲ ਹੀ ਉਨ੍ਹਾਂ ਦੀ ਚਾਚੀ ਆਸ਼ਾ ਰਾਣੀ ਅਤੇ ਉਸਦਾ ਚਾਚਾ ਮਨਜੀਤ ਸਿੰਘ ਰਹਿੰਦੇ ਹਨ | ਜਦਕਿ ਉਨ੍ਹਾਂ ਦਾ ਬੇਟਾ ਫੌਜ ਵਿੱਚ ਨੌਕਰੀ ਕਰਦਾ ਹੈ | ਉਨ੍ਹਾਂ ਦੇ ਚਾਚੇ ਦੀ ਦਿਮਾਗੀ ਸਥਿਤੀ ਠੀਕ ਨਹੀ ਹੋਣ ਕਰਕੇ ਉਹ ਘਰ ਘੱਟ ਹੀ ਰਹਿੰਦੇੇ ਹਨ | ਜਿਸ ਦੇ ਚੱਲਦੇ ਚਾਚੀ ਆਸ਼ਾ ਰਾਣੀ ਜ਼ਿਆਦਾਤਰ ਇਕੱਲੀ ਹੀ ਘਰ ਰਹਿੰਦੀ ਹੈ | ਬੀਤੀ ਰਾਤ 11 ਵਜੇ ਦੇ ਕਰੀਬ ਅਚਾਨਕ ਉਨ੍ਹਾਂ ਦੀ ਚਾਚੀ ਆਸ਼ਾ ਰਾਣੀ ਚੀਕਾ ਦੀ ਆਵਾਜ਼ ਸੁਣਾਈ ਦਿੱਤੀ | ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆਂ ਤਾ ਪਿੰਡ ਦਾ ਰਹਿਣ ਵਾਲਾ ਕਥਿਤ ਆਰੋਪੀ ਮੱਖਣ ਸਿੰਘ ਬੇਰਹਿਮੀ ਨਾਲ ਕਥਿਤ ਤੌਰ ਤੇ ਉਸਦੀ ਚਾਚੀ ਦਾ ਗਲਾ ਗੁੱਟ ਰਿਹਾ ਸੀ | ਜਦੋਂ ਉਹ ਲੋਕ ਚਾਚੀ ਦੇ ਘਰ ਪਹੁੰਚੇ ਤਾਂ ਮੱਖਣ ਸਿੰਘ ਉਨ੍ਹਾਂ ਨੂੰ ਤੇਜਧਾਰ ਹਥਿਆਰ ਦਾ ਡਰਾਵਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ | ਡੀਐਸਪੀ ਰਾਜ ਕੁਮਾਰ ਬਜਾੜ ਨੇ ਦੱਸਿਆਂ ਕਿ ਕਥਿਤ ਆਰੋਪੀ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਕਥਿਤ ਆਰੋਪੀ ਤੇ ਪਹਿਲਾ ਵੀ ਦੋ ਐਨਡੀਪੀਐਸ ਤੇ ਚੋਰੀ ਦੇ ਮਾਮਲੇ ਦਰਜ ਹਨ | ਇਸ ਮੌਕੇ ਤੇ ਉਨਾਂ ਦੇ ਨਾਲ ਐਸ ਐਚ ਓ ਸਦਰ ਅਸ਼ੋਕ ਕੁਮਾਰ ਵੀ ਮੌਜੂਦ ਰਹੇ |


