Join
Wednesday, March 25, 2026
Wednesday, March 25, 2026

ਲੋਧੀਪੁਰ ਵਿਖੇ ਲਗਾਏ ਮੁਫਤ ਆਯੂਸ਼ ਕੈੰਪ,  ਜਿਸ ਵਿਚ ਮਰੀਜਾੰ ਦੀ ਜਾੰਚ ਕਰ ਮੁਫਤ ਵੰਡੀਆ ਦਵਾਈਆ 

-ਪਿੰਡ ਦੇ ਸਰਪੰਚ ਚਰਨਜੀਤ ਚਨੀ ਨੇ ਕੀਤਾ ਉਦਘਾਟਨ 

ਸ਼ਹੀਦ ਭਗਤ ਸਿੰਘ ਨਗਰ, 1 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਵਿਭਾਗ ਵੱਲੋਂ ਪਿੰਡ ਲੋਧੀਪੁਰ ਦੇ ਕਮਿਊਨਿਟੀ ਹਾਲ ਵਿਖੇ  ਦੂਸਰਾ ਮੁਫਤ ਆਯੂਸ਼ ਕੈੰਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪਿੰਚ ਦੇ ਸਰਪੰਚ ਚਰਨਜੀਤ ਚੰਨੀ ਵਲੋੰ ਕੀਤਾ ਗਿਆ।  ਉਹਨਾ ਕਿਹਾ ਸਾਨੂੰ ਇਸ ਤਰਾ ਦੇ ਕੈੰਪਾ ਦਾ ਲਾਹਾ ਲੈਣਾ ਚਾਹੀਦਾ ਹੈ। ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਧਿਕਾਰੀ ਡਾ. ਸਰਬਜੀਤ ਕੌਰ ਅਤੇ ਜਿਲਾ ਹੋਮਿਓਪੈਥਿਕ ਅਫਸਰ ਡਾ. ਰਾਜੀਵ ਜਿੰਦਿਆ ਨੇ ਦੱਸਿਆ ਕਿ ਡਾਇਰੈਕਟਰ ਆਯੁਰਵੈਦਿਕ ਅਤੇ ਯੂਨਾਨੀ ਡਾ. ਰਵੀ ਡੂਮਰਾ ਅਤੇ ਡਾਇਰੈਕਟਰ ਹੋਮਿਓਪੈਥਿਕ ਡਾ. ਹਰਿੰਦਰਪਾਲ ਦੇ ਨਿਰਦੇਸ਼ਾਂ ‘ਤੇ, ਆਯੁਸ਼ ਵਿਭਾਗ ਭਾਰਤ ਸਰਕਾਰ, ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ  ਨਿਰਦੇਸ਼ਾਂ ਅਨੁਸਾਰ ਇਹ ਦੂਸਰਾ ਮੁਫ਼ਤ ਆਯੁਸ਼ ਕੈਂਪ ਲਾਇਆ ਗਿਆ ਜਿੱਥੇ ਲੋਕਾਂ ਵੱਲੋਂ ਸਿਹਤ ਸਹੂਲਤਾਂ ਦਾ ਲਾਭ ਲਿਆ ਗਿਆ।ਆਯੁਸ਼ ਵਿਭਾਗ ਭਾਰਤ ਸਰਕਾਰ, ਸਿਹਤ ਵਿਭਾਗ ਪੰਜਾਬ, ਨਿਰਦੇਸ਼ਕ ਆਯੁਰਵੇਦ ਪੰਜਾਬ ਅਤੇ ਨਿਰਦੇਸ਼ਕ ਹੋਮਿਓਪੈਥੀ ਪੰਜਾਬ ਦੇ ਹੁਕਮਾਂ ਅਨੁਸਾਰ ਰਾਜ ਦੇ ਹਰ ਜ਼ਿਲ੍ਹੇ ਵਿੱਚ 15 ਮੁਫ਼ਤ ਆਯੁਸ਼ ਕੈਂਪ ਲਗਾਏ ਜਾਣਗੇ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣਗੇ ਅਤੇ ਲੋਕਾਂ ਨੂੰ ਇਸ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਇਸ ਮੌਕੇ ਉਤੇ ਮਾਹਿਰ ਆਯੁਰਵੇਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਕੁੱਲ   ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਨ੍ਹਾਂ ਵਿਚ ਕੈਂਪ ਦੌਰਾਨ   ਲੋਕਾਂ ਨੇ ਆਯੁਰਵੈਦਿਕ ਸੇਵਾਵਾਂ ਦਾ ਲਾਭ ਲਿਆ  ਅਤੇ   ਲੋਕਾਂ ਨੇ ਹੋਮਿਓਪੈਥਿਕ ਸੇਵਾਵਾਂ ਦਾ ਲਾਭ ਉਠਾਇਆ। ਨੋਡਲ ਅਫਸਰ ਡਾ. ਅਮਰਪਰੀਤ ਢਿਲੋੰ ਨੇ ਦਸਿਆ ਕਿ ਇਸ ਕੈੰਪ ਵਿਚ ਆਯੁਰਵੈਦਿਕ ਮੇਡੀਕਲ ਅਫਸਰ ਡਾ. ਸ਼ੁਭਕਾਮਨਾ ਅਤੇ ਡਾ. ਰੀਣਾ ਚੋਪਡਾ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ  ਵੱਲੋਂ ਮਰੀਜਾਂ ਨੂੰ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਪੇਟ ਦੀਆਂ ਬਿਮਾਰੀਆਂ, ਦਰਦਾਂ, ਬਲਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਰੋਗ ਅਤੇ ਚਮੜੀ ਦੇ ਰੋਗਾਂ ਦੀਆ ਦਵਾਇਆਂ ਮੁਫ਼ਤ ਵੱਡੀਆਂ ਗਈਆਂ । ਉਨ੍ਹਾਂ ਦੱਸਿਆ ਕਿ  4 ਅਗਸਤ ਨੂੰ ਗੁਰਦੁਆਰਾ ਸ਼੍ਰੀ ਸਿੰਘ ਸਭਾ ਪਿੰਡ ਸਿਕੋਹਪੁਰ, 6 ਅਗਸਤ ਨੂੰ ਡੇਰਾ ਬਾਬਾ ਸਰਬਦਿਆਲ ਜੀ ਪਿੰਡ ਕਮਾਮ ਅਤੇ 7 ਅਗਸਤ ਨੂੰ ਦਾਣਾ ਮੰਡੀ ਰਾਹੋਂ ਵਿੱਚ ਇਹ ਕੈਂਪ ਆਯੋਜਿਤ ਕੀਤੇ ਜਾਣਗੇ ਜਿੱਥੇ ਆਯੁਰਵੇਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮੁਫ਼ਤ ਆਯੁਰਵੇਦਿਕ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਾਣਗੀਆਂ। ਮੌਕੇ ਤੇ ਕੈਂਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ, ਹਰਜਿੰਦਰ ਸਿੰਘ, ਇੰਦਰਜੀਤ ਕੌਰ, ਸਤਿੰਦਰਪਾਲ ਸਿੰਘ ਪੰਚ ਕਮਲਜੀਤ ਕੌਰ, ਆਸ਼ਾ ਰਾਣੀ, ਜਰਨੈਲ ਸਿੰਘ, ਮਨਜੀਤ ਕੌਰ, ਵੀ  ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2