ਬਲਾਚੌਰ 1 ਅਗਸਤ (ਜਤਿੰਦਰ ਪਾਲ ਸਿੰਘ ਕਲੇਰ)
ਸਿਵਲ ਸਰਜਨ ਸਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਜੀ ਅਤੇ ਐਪੀਡੀਮੋਲੋਜਿਸਟ ਡਾਕਟਰ ਰਾਕੇਸ਼ ਪਾਲ ਜੀ ਦੇ ਦਿਸਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੜੋਆ ਡਾਕਟਰ ਨਵਰੀਤ ਕੌਰ ਜੀ ਦੀ ਅਗਵਾਈ ਹੇਠ ਹਰੇਕ ਸ਼ੁਕਰਵਾਰ ਡੇਗੂ ਤੇ ਵਾਰ ਮੁਹਿੰਮ ਤਹਿਤ ਚੋਧਰੀ ਮੇਲਾ ਰਾਮ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਮਾਲੇਵਾਲ ਵਿਖੇ ਨੈਸ਼ਨਲ ਬੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆ ਡੇਂਗੂ ਸਬੰਧੀ ਐਕਟੀਵੀਟੀ ਕੀਤੀ ਗਈ ਜਿਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਕਰਾਂਤੀ ਪਾਲ ਸਿੰਘ ਰੌੜੀ ਵੱਲੋਂ ਡੇਗੂ ਦੇ ਲ਼ੱਛਣਾ ਅਤੇ ਬਚਾਓ ਸਬੰਧੀ ਦੱਸਿਆ ਕਿ ਡੇਗੂ ਇਕ ਵਾਇਰਲ ਬੀਮਾਰੀ ਹੈ ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਰੁਕੇ ਹੋਏ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਹਫਤੇ ਵਿਚ ਇਕ ਦਿਨ ਆਪਣੇ ਕੂਲਰਾ ਫਰਿਜ ਦੀਆਂ ਟ੍ਰੇਆਂ ਪੁਰਾਣੇ ਟਾਇਰਾਂ ਗਮਲਿਆਂ ਵਿੱਚ ਖੜੇ ਪਾਣੀ ਨੂੰ ਜਰੂਰ ਸਾਫ ਕਰਨਾ ਚਾਹੀਦਾ ਹੈ ਕਿਉਂਕਿ ਡੇਗੂ ਦਾ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਗਰ ਕਿਸੇ ਨੂੰ ਸਿਹਤ ਸਬੰਧੀ ਕੋਈ ਮੁਸ਼ਕਿਲ ਹੋਵੇ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸਪੰਰਕ ਕਰੇ ਡੇਗੂ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਫਰੀ ਕੀਤਾ ਜਾਂਦਾ ਹੈ ਇਸ ਤੋਂ ਬਚਾਅ ਲਈ ਅਪਣੇ ਸਰੀਰ ਨੂੰ ਪੂਰੀ ਤਰ੍ਹਾਂ ਕਵਰ ਕਰ ਕੇ ਅਤੇ ਸੋਣ ਸਮੇ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕੀ੍ਮਾ ਦੀ ਵਰਤੋਂ ਕੀਤੀ ਜਾਵੇ ਇਸ ਮੌਕੇ ਸਕੂਲ ਮੁਖੀ ਪਰਮਿੰਦਰ ਭਾਟੀਆ ਰਾਕੇਸ਼ ਭੂੰਬਲਾ ਤਿਲਕ ਰਾਜ ਵਿਜੈ ਕੁਮਾਰ ਕਵਿਤਾ ਜਸਵਿੰਦਰ ਕੌਰ ਰਵਿੰਦਰ ਕੁਮਾਰ ਬਰੀਡਰ ਚੈਕਰ ਵਿਦਿਆਰਥੀ ਅਤੇ ਆਂਗਣਵਾੜੀ ਵਰਕਰ ਆਦਿ ਹਾਜ਼ਰ ਸਨ


