Join
Wednesday, March 25, 2026
Wednesday, March 25, 2026

ਮਾਨ ਸਰਕਾਰ ਪੰਜਾਬ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ – ਕਰਨ ਸਿੰਘ ਰਾਣਾ

ਐਸਕੇਐਮ ਦੇ ਸੱਦੇ ਤੇ ਬੁੱਧਵਾਰ ਨੂੰ ਹੋਵੇਗਾ ਸਮੁੱਚੇ ਪੰਜਾਬ ਅੰਦਰ ਟਰੈਕਟਰ ਮਾਰਚ – ਕਰਨ ਸਿੰਘ ਰਾਣਾ


ਨਵਾਂਸ਼ਹਿਰ 29 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਵਿਰੋਧ ਕਰਨ ਵਿਰੋਧ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ ਇਸ ਲਈ ਸਰਕਾਰ ਤੁਰੰਤ ਲੈਣ ਪੂਲਿੰਗ ਸਕੀਮ ਰੱਦ ਕਰੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇਥੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਦੱਸਿਆ ਸਮੁੱਚਾ ਪੰਜਾਬ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਖੜ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਵਿੱਚ ਲੜਿਆ ਗਿਆ ਦਿੱਲੀ ਮੋਰਚੇ ਨੇ ਕੇਂਦਰ ਸਰਕਾਰ ਦੇ ਪੈਰ ਅਖਾੜ ਦਿੱਤੇ ਸਨ ਤਾਂ ਫਿਰ ਪੰਜਾਬ ਸਰਕਾਰ ਕਿਸ ਭੁਲੇਖੇ ਵਿੱਚ ਲੋਕ ਵਿਰੋਧ ਦੀ ਲੈਂਡ ਪੋਲਿੰਗ ਸਕੀਮ ਨੂੰ ਲਾਗੂ ਕਰਨਾ ਚਾਹੁੰਦੀ ਹੈ।

ਸਾਥੀ ਰਾਣਾ ਨੇ ਦੱਸਿਆ ਕਿ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਪੰਜਾਬੀ ਆਪ ਮੁਹਾਰੇ ਸੰਘਰਸ਼ਾਂ ਨੂੰ ਲਾਮ ਬੰਦ ਕਰ ਰਹੇ ਹਨ ਇਹ ਚਿੱਟੇ ਦਿਨ ਵਾਂਗ ਸਾਫ ਹੈ ਕਿ ਜਿਤ ਪੰਜਾਬ ਦੇ ਲੋਕਾਂ ਦੀ ਹੋਣੀ ਹੈ। ਲੈਂਡ ਪੋਲਿੰਗ ਸਕੀਮ ਸਰਕਾਰ ਨੂੰ ਰੱਦ ਕਰਨੀ ਹੀ ਪੈਣੀ ਹੈ। ਤਾਂ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਖਾਹਮਖਾਹ ਟਕਰਾਓ ਵਿੱਚ ਨਹੀਂ ਪੈਣਾ ਚਾਹੀਦਾ।ਇਸ ਮੌਕੇ ਸਾਥੀ ਰਾਣਾ ਨਾਲ ਹਰਪਾਲ ਸਿੰਘ ਕਟਾਰੀਆ ਮੱਕੋਂਵਾਲ, ਕਰਨੈਲ ਸਿੰਘ ਭੱਲਾ, ਸੰਤੋਖ ਸਿੰਘ ਪਨਿਆਲੀ, ਗੁਰਦਿਆਲ ਸਿੰਘ ਪੰਨੂ, ਦੇਸਰਾਜ ਆਦਿ ਆਗੂ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles

2

2