Join
Wednesday, March 25, 2026
Wednesday, March 25, 2026

ਜਿਲਾ ਸਾਂਝ ਕੇਂਦਰ ਅਤੇ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਲਗਾਏ ਗਏ ਬੂਟੇ

ਬਿਨਾਂ ਪ੍ਰਕ੍ਰਿਤੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਇਸਦੀ ਸੰਭਾਲ ਸਾਡਾ ਪਹਿਲਾ ਕਰਤੱਵ– ਸਤਪਾਲ ਮੀਲੂ

ਨਵਾਂਸ਼ਹਿਰ, 29 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ )
ਵਿਸ਼ਵ ਕੁਦਰਤ ਸੰਭਾਲ ਦਿਵਸ ਦੇ ਮੌਕੇ ਜਿਲਾ ਸਾਂਝ ਕੇਂਦਰ ਅਤੇ ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਸਾਂਝੇ ਤੌਰ ‘ਤੇ ਬਾਰਾਦਰੀ ਗਾਰਡਨ, ਨਵਾਂਸ਼ਹਿਰ ‘ਚ ਇੱਕ ਪਲਾਂਟੇਸ਼ਨ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਕੇਵਲ ਰੁੱਖ ਲਗਾਉਣਾ ਨਹੀਂ ਸੀ, ਸਗੋਂ ਲੋਕਾਂ ਨੂੰ ਪ੍ਰਕ੍ਰਿਤੀ ਨਾਲ ਭਾਵਨਾਤਮਕ ਤੌਰ ‘ਤੇ ਜੋੜਨਾ ਅਤੇ ਹਰੇ ਭਰੇ ਵਾਤਾਵਰਨ ਲਈ ਜਾਗਰੂਕ ਕਰਨਾ ਵੀ ਸੀ।ਇਸ ਮੌਕੇ ਜ਼ਿਲਾ ਸਾਂਝ ਕੇਂਦਰ ਦੇ ਇੰਚਾਰਜ ਸਤਪਾਲ ਮੀਲੂ, ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਅਤੇ ਵਿਸ਼ਵਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਵਿੰਦਰ ਬਤਰਾ ਸ਼ਾਮਿਲ ਰਹੇ।

ਜਿਲਾ ਸਾਂਝ ਕੇਂਦਰ ਦੇ ਇੰਚਾਰਜ ਸਬ ਇੰਸਪੈਕਟਰ ਸਤਪਾਲ ਮੀਲੂ ਨੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਈ ਰੁੱਖ ਲਗਾਉਣੇ ਚਾਹੀਦੇ ਹਨ। ਪੌਧਾਰੋਪਣ ਧਰਤੀ ਮਾਂ ਪ੍ਰਤੀ ਪਿਆਰ ਅਤੇ ਕਰਜ਼ਾ ਚੁਕਾਉਣ ਦਾ ਇੱਕ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ ਪਰ ਹਰ ਕਿਸੇ ਨੂੰ ਇਸ ਨਾਲ ਜੁੜਨਾ ਹੋਵੇਗਾ, ਤਾਂ ਹੀ ਪਰਿਵੇਸ਼ ਬਚ ਸਕੇਗਾ।

ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਪ੍ਰਕ੍ਰਿਤੀ ਦੇ ਸਚੇ ਰਾਖੇ ਬਣਨ। ਉਨ੍ਹਾਂ ਕਿਹਾ ਕਿ ਇੱਕ ਰੁੱਖ ਲਗਾਉਣਾ ਭਾਵੇਂ ਛੋਟਾ ਕਦਮ ਲੱਗ ਸਕਦਾ ਹੈ, ਪਰ ਇਹੀ ਕਦਮ ਭਵਿੱਖ ਵਿੱਚ ਹਰੇ ਭਰੇ ਭਾਰਤ ਦੀ ਨੀਂਹ ਬਣੇਗਾ। ਉਨ੍ਹਾਂ ਦੱਸਿਆ ਕਿ ਟੀਮ ਕੇਵਲ ਪੌਧੇ ਲਗਾਉਣ ਤੱਕ ਸੀਮਿਤ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ, ਸੰਰਕਸ਼ਣ ਅਤੇ ਲੋਕ ਜਾਗਰੂਕਤਾ ਲਈ ਵੀ ਨਿਰੰਤਰ ਕੰਮ ਕਰ ਰਹੀ ਹੈ। ਹਰ ਪਿੰਡ, ਹਰ ਸਕੂਲ, ਹਰ ਗਲੀ ਤੱਕ ਵਾਤਾਵਰਣ ਸੰਭਾਲ ਦਾ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ।

ਵਿਸ਼ਵਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਵਿੰਦਰ ਬਤਰਾ ਨੇ ਕਿਹਾ ਕਿ ਪ੍ਰਕ੍ਰਿਤੀ ਨਾਲ ਜੁੜਾਅ ਹੀ ਸੱਚਾ ਆਧਿਆਤਮ ਹੈ। ਜਦੋਂ ਅਸੀਂ ਧਰਤੀ ਮਾਂ ਦੇ ਆਂਗਨ ਨੂੰ ਹਰਾ-ਭਰਾ ਕਰਦੇ ਹਾਂ, ਤਾਂ ਇਸ ਦਾ ਅਸ਼ੀਰਵਾਦ ਪੀੜ੍ਹੀਆਂ ਤੱਕ ਮਿਲਦਾ ਹੈ। ਆਓ ਅਸੀਂ ਪ੍ਰਕ੍ਰਿਤੀ ਦੀ ਧੜਕਨ ਬਣੀਏ।

ਇਸ ਮੌਕੇ ਜਿਲਾ ਸਾਂਝ ਕੇਂਦਰ ਤੋਂ ਮਦਨ ਗੋਪਾਲ, ਪਰਮਿੰਦਰ ਸਿੰਘ, ਧਨੀ ਰਾਮ, ਅਮਨਦੀਪ ਕੁਮਾਰ ਅਤੇ ਐੱਸ.ਕੇ.ਟੀ. ਟੀਮ ਦੇ ਮੈਂਬਰ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2