Join
Wednesday, March 25, 2026
Wednesday, March 25, 2026

ਭੀਣ ਸਕੂਲ ਵਿਖੇ ਲਗਾਈ ਗਈ ਵੈਦਿਕ ਗਣਿਤ  ਦੇ ਮਾਡਲਾਂ ਦੀ ਪ੍ਰਦਰਸ਼ਨੀ

ਨਵਾਂਸ਼ਹਿਰ 26 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ )

ਸਰਕਾਰੀ ਹਾਈ ਸਕੂਲ ਭੀਣ ਵਿਖੇ ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੈਗਲੈਸ ਡੇ  ਐਕਟੀਵਿਟੀ ਤਹਿਤ ਮੁੱਖ ਅਧਿਆਪਕ ਸ੍ਰੀ ਪਰਵਿੰਦਰ ਸਿੰਘ ਸਟੇਟ ਅਵਾਰਡੀ ਦੀ ਰਹਿਨੁਮਾਈ ਹੇਠ ਜਮਾਤ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਦੁਆਰਾ ਵੈਦਿਕ  ਗਣਿਤ ਅਤੇ ਔਰੀਗੈਮੀ ਆਰਟ ਤਹਿਤ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸ਼੍ਰੀ ਦੀਪ ਸਿੰਘ (ਡੀਪੀਈ )ਜੀ ਨੇ ਮੁੱਖ ਮਹਿਮਾਨ ਵਜੋਂ   ਸ਼ਿਰਕਤ ਕੀਤੀ। ਇਸ ਮੌਕੇ ਹੈਡਮਾਸਟਰ ਸ੍ਰੀ ਪਰਵਿੰਦਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਭਵਿੱਖ ਵਿੱਚ ਇਹੋ ਜਿਹੀਆਂ ਪ੍ਰਦਰਸ਼ਨੀਆਂ ਦੇ ਨਾਲ ਵਿਦਿਆਰਥੀਆਂ ਵਿੱਚ ਕਿਰਿਆਤਮਕ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਹੋਵੇਗੀ। ਪ੍ਰਦਰਸ਼ਨੀ ਵਿੱਚ   ਮਾਡਲਾਂ ਦੀ ਗਿਣਤੀ ਲਗਭਗ  20 ਸੀ। ਇਸ ਦੌਰਾਨ ਤ੍ਰਿਭੁਜ, ਸਮਾਨ ਅੰਤਰ ਚਤੁਰਭੁਜ ,ਕੋਣਾਂ ਦੀਆਂ ਕਿਸਮਾਂ,  ਪ੍ਰਤੀਸ਼ਤ ,ਲਾਭ ਅਤੇ ਹਾਨੀ ਵਿਸ਼ਿਆਂ ਨਾਲ ਸੰਬੰਧਿਤ ਮਾਡਲ ਬਣਾਏ ਗਏ। ਸ਼੍ਰੀਮਤੀ ਕਿਰਨਦੀਪ  ਵੱਲੋਂ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਈ ਗਈ ।ਅੰਤ ਵਿੱਚ ਮੁੱਖ ਅਧਿਆਪਕ ਜੀ ਅਤੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਜਨਾ ਰਾਕੇਸ਼ ਰਾਣੀ ਗਗਨਦੀਪ ਕੌਰ ਅਮਨਦੀਪ ਸਿੰਘ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ ।

Related Articles

LEAVE A REPLY

Please enter your comment!
Please enter your name here

Latest Articles

2

2