Join
Wednesday, March 25, 2026
Wednesday, March 25, 2026

ਡੇਂਗੂ ਵਿਰੋਧੀ ਟੀਮ ਲਾਰਵੇ ਨੂੰ ਖਤਮ ਕਰਨ ਲਈ  ਘਰ-ਘਰ ਜਾਣ:- ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਨਵਾਂਸ਼ਹਿਰ 26 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

 ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ 1 ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋ  ਡੇਂਗੂ ਦੀ ਰੋਕਥਾਮ ਲਈ ਚਲਾਈ ਜਾ ਰਹੀ ਐਸ.ਐਮ.ਓ ਡਾ ਗਿਤਾਂਜਲੀ  ਨੇ ਕਿਹਾ ਮੁੱਢਲਾ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਅਧੀਨ ਪੀ.ਐਚ.ਸੀ ਪਿੰਡ ਜੱਬੋਵਾਲ ਵਿੱਚ ਡੇਂਗੂ ਵਿਰੋਧੀ ਟੀਮ ਲਾਰਵੇ ਨੂੰ ਖਤਮ ਕਰਨ ਲਈ  ਘਰ-ਘਰ ਜਾ ਰਹੀ ਹੈ। ਡੇਂਗੂ ਵਿਰੋਧੀ ਟੀਮ ਲਾਰਵੇ ਨੂੰ ਖਤਮ ਕਰਨ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਰਹੀ ਹੈ। ਡਾ. ਰਾਕੇਸ਼ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਲਾਰਵੇ ਨੂੰ ਖਤਮ ਕਰ ਕੇ ਡੇਂਗੂ ਦੀ ਬੀਮਾਰੀ ਨੂੰ ਰੋਕਣ ਲਈ ਜਿੰਮੇਵਾਰੀ ਨਾਲ ਘਰਾਂ ਅੰਦਰ  ਸਾਫ ਪਾਣੀ ਖੜ੍ਹਾ ਨਾ ਰਹਿਣ ਵਾਰੇ ਦੱਸਣਾ ਜਿਵੇਂ ਕਿ ਕੁਲਰਾਂ, ਗਮਲਿਆਂ ਅਤੇ ਟਾਇਰਾਂ ਵਰਗੇ ਕਟਨਰਾ ਵਿਚ ਖੜ੍ਹੇ ਪਾਣੀ ਦੀ ਨਿਯਮਿਤ ਜਾਂਚ ਕਰਨਾ, ਮੱਛਰਾਂ ਦੇ ਸੰਭਾਵੀ ਪ੍ਰਜਨਨ ਸਥਾਨਾਂ ਦੀ ਭਾਲ ਕਰਨਾ ਤੇ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਡੇਂਗੂ ਵਿਰੋਧੀ ਟੀਮਾ ਵੱਲੋਂ ਘਰਾਂ ਵਿਖੇ ਜਾ ਕੇ ਡੇਂਗੂ ਵਿਰੁੱਧ ਜਾਗਰੂਕਤਾ ਡੇਂਗੂ ਦੀ ਰੋਕਥਾਮ ਬਾਰੇ ਭਾਈਚਾਰਿਆਂ ਨੂੰ ਜਾਗਰੂਕ ਕਰੋ। ਦੱਸਿਆ ਜਾਵੇ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਨਾ ਇਕੱਠਾ ਹੋਣ ਦੇਣ ਤਾਂ ਜੋ ਡੇਂਗੂ ਮੱਛਰ ਪੈਦਾ ਹੋਣ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਡਾ. ਰਾਕੇਸ਼ ਪਾਲ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਬਕਾਵਟ ਜਾਂ ਫਿਰ ਸਰੀਰ ਉੱਤੇ ਕਿਸੇ ਤਰ੍ਹਾਂ ਦੇ ਚੁਕੱਤੇ ਨਜ਼ਰ ਆਉਂਦੇ ਹਨ ਤਾਂ ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਆ ਕੇ ਆਪਣਾ ਮੁਆਇਨਾ ਕਰਵਾਏ। ਉਨ੍ਹਾਂ ਦੀਮ ਨੂੰ ਕਿਹਾ ਕਿ ਯਕੀਨੀ ਬਣਾਉਣ ਕਿ ਡੇਂਗੂ ਦੀ ਰੋਕਥਾਮ ਵਿਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਤੇ ਪ੍ਰਦੀਪ ਕੁਮਾਰ ਐਮ ਪੀ.ਐਚ.ਡਬਲਯੂ,ਗੁਰਚਰਨ ਪ੍ਰਸਾਦ ਸਿੰਘ ਐਮ ਪੀ ਐਚ. ਡਬਲਯੂ, ਬ੍ਰੀਡਰ ਚੈਕਰਸ ਮੋਹਨ ਲਾਲ ਬ੍ਰੀਡਰ ਚੈਕਰਸ ਕੁਲਵਿੰਦਰ ਕੁਮਾਰ,ਆਸ਼ਾ ਵਰਕਰ ਜੋਤੀ ਰਾਜ ਰਾਣੀ,ਨਗਰ ਵਿਨਾਸੀ ਸੀਮਾ ਰਾਣੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2