ਨਵਾਂਸ਼ਹਿਰ /ਕਾਠਗੜ੍ਹ 26 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਸਿੱਧ ਬਾਬਾ ਬਾਲਕ ਨਾਥ ਮੰਦਿਰ ਪਿੰਡ ਨਿੱਘੀ ਵਿਖੇ ਸਲਾਨਾ ਮੂਰਤੀ ਸਥਾਪਨਾ ਦਿਵਸ ਸਮੂਹ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਹਵਨ ਪੂਜਾ ਕਰਵਾਈ ਗਈ ਅਤੇ ਜੋੜਦਿਆਣ ਤੋਂ ਹੀ ਸੰਗਤਾਂ ਲਈ ਚਾਹ ਪਕੌੜਿਆਂ ਅਤੇ ਉਪਰੰਤ ਲੰਗਰ ਵੀ ਲਗਾਏ ਗਏ।ਇਸ ਮੌਕੇ ਡੇਰੇ ਦੇ ਸੰਤ ਬਾਬਾ ਅਮਰਗਿਰੀ ਜੀ ਵਲੋਂ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੌੜਦਿਆ ਹੋਇਆ ਜੀਵਨ ਵਿੱਚ ਚੰਗੇ ਕਾਰਜ ਕਰਨ ਦੇ ਨਾਲ-ਨਾਲ ਸਮਾਜ ਸੇਵਾ ਅਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ।ਇਸ ਮੌਕੇ ਭਜਨ ਮੰਡਲੀਆਂ ਵਲੋਂ ਬਾਬਾ ਜੀ ਦੇ ਭਜਨ-ਸ਼ਬਦਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆਂ ਗਿਆ।ਇਸ ਮੌਕੇ ਕਾਬਲ ਸਿੰਘ ਚੇਚੀ ਕਾਠਗੜ੍ਹ ਸੰਦੀਪ ਕੁਮਾਰ ਨੰਬਰਦਾਰ, ਸੰਦੀਪ ਸੋਨੂੰ ,ਹਰਮੇਸ਼ ਲਾਲ ਚੇਚੀ,ਰਾਮਦਾਸ ਠੇਕੇਦਾਰ,ਸਰਵਣ ਭਗਤ,ਰਤਨ ਲਾਲ ਮੋਹਣ ਮਾਜਰਾ,ਪ੍ਰਿੰਸ ਚੇਚੀ,ਰੂਪ ਲਾਲ ਚੇਚੀ,ਮਹਿੰਦਰਪਾਲ ਚੇਚੀ,ਸੇਠੀ ਚੇਚੀ,ਸੋਨੂੰ ਚੇਚੀ,ਰਾਮ ਰਤਨ ਚੇਚੀ,ਮਿੰਟੂ,ਸੇਠੀ ਪਟਵਾਰੀ ਚੇਚੀ,ਸ਼ਿੰਦਰ ਠੇਕੇਦਾਰ,ਸ਼੍ਰੀ ਰਾਮ, ਕਾਲਾ ਚੇਚੀ,ਹਰਮੇਸ਼ ਚੰਦ,ਕਮਲਜੀਤ ਚੇਚੀ,ਲਾਲ ਚੰਦ,ਜੋਗਿੰਦਰ ਪਾਲ,ਸਚਿਨ ਮੀਲੂ,ਪਵਨ ਕੁਮਾਰ ਪੰਮੀ,ਪਰਮਜੀਤ ਪੰਮੀ ਚੇਚੀ ਅਤੇ ਸਮੂਹ ਸੰਗਤਾਂ ਆਦਿ ਹਾਜ਼ਿਰ ਸਨ।



