Join
Thursday, March 26, 2026
Thursday, March 26, 2026

ਮਹਿੰਦੀਪੁਰ ਲਿੰਕ ਰੋਡ ਵਿਖੇ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ 

ਬਲਾਚੌਰ 26 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਬਲਾਚੌਰ ਦੇ ਨਾਲ ਲੱਗਦੇ ਪਿੰਡ ਮਹਿੰਦੀਪੁਰ ਵਿਖੇ ਮਹਿੰਦੀਪੁਰ ਲਿੰਕ ਰੋਡ ਤੋਂ ਨੈਸ਼ਨਲ ਹਾਈਵੇ ਨੂੰ ਜਾਂਦੀ ਸੜਕ  ਵਿਖੇ ਇੱਕ ਵਿਅਕਤੀ ਦੀ ਲਾਸ਼ ਭੇਦਭਰੇ ਹਾਲਾਤਾਂ ਦੇ ਵਿੱਚ ਮਿਲੀ, ਮੌਕੇ ਤੇ ਥਾਣਾ ਸਿਟੀ ਬਲਾਚੌਰ ਦੇ ਐਸਐਚਓ ਸਤਨਾਮ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਉੱਥੇ ਪਹੁੰਚੇ ਇਸ ਮੌਕੇ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਸੁਖਪਾਲ ਸਿੰਘ ਸੋਨੂੰ ਪੁੱਤਰ ਦਰਸ਼ਨ ਲਾਲ ਦੀ ਮੌਤ ਹੋ ਗਈ ਤਾਂ ਉਹ ਮੌਕੇ ਤੇ ਪਹੁੰਚੇ ਹਨ ਉਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ,ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ, ਇਸ ਮੌਕੇ ਕੌਂਸਲਰ ਵਾਰਡ ਨੰਬਰ 10 ਪਰਮਿੰਦਰ ਕੁਮਾਰ ਪੰਮਾ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਫੋਨ ਆਇਆ ਸੀ ਕਿ ਉਨਾਂ ਦੇ ਵਾਰਡ ਦਾ ਵਾਸੀ ਸੁਖਪਾਲ ਸਿੰਘ ਸੋਨੂੰ ਦੀ ਲਾਸ਼ ਭੇਦ ਭਰੇ ਹਾਲਾਤਾਂ ਦੇ ਵਿੱਚ ਲਿੰਕ ਰੋਡ ਮਹਿੰਦੀਪੁਰ ਰੋਡ ਤੇ ਪਈ, ਅਤੇ ਨਾਲ ਉਸ ਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋਇਆ ਪਿਆ ਹੈ, ਉਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ,ਇਸ ਮੌਕੇ ਜਦੋਂ ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਪ੍ਰਵਾਸੀ ਮਜ਼ਦੂਰਾਂ ਨੇ ਇਤਲਾਹ ਦਿੱਤੀ ਹੈ ਕਿ ਉਹ ਇਸ ਸੜਕ ਤੋਂ ਲੰਘ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਭੇਦ ਭਰੇ ਹਾਲਾਤਾਂ ਦੇ ਵਿੱਚ ਪਈ ਸੀ। ਅਤੇ ਦੂਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਪਿਆ ਸੀ ਜਿਸ ਨੂੰ ਉਹਨਾਂ ਨੇ ਜੇਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਦੇ ਵਿੱਚ ਦਾਖਿਲ ਕਰਵਾਇਆ ਹੈ, ਉਹਨਾਂ ਦੱਸਿਆ ਹੈ ਕਿ ਫੱਟੜ ਵਿਅਕਤੀ ਦੀ ਪਹਿਚਾਣ ਤਲਵਿੰਦਰ ਸਿੰਘ ਰੱਤੇਵਾਲ ਵਜੋਂ ਹੋਈ ਹੈ ਜਿਸ ਨੇ ਪੁਲਿਸ ਨੂੰ ਆਪਣੇ ਬਿਆਨ ਦਿੱਤੇ ਹਨ ਕਿ ਉਹ ਬੀਤੀ ਰਾਤ ਦੋਵੇਂ ਸ਼ਰਾਬ ਦੇ ਨਸ਼ੇ ਵਿੱਚ ਸਨ ਅਤੇ ਉਹ ਨਿੱਜੀ ਢਾਬੇ ਤੋਂ ਰੋਟੀ ਖਾ ਕੇ ਮਹਿੰਦੀਪੁਰ ਨੂੰ ਜਾ ਰਹੇ ਤਾਂ ਸੁਖਪਾਲ ਸਿੰਘ ਸੋਨੂੰ ਐਕਟਿਵਾ ਚੱਲਾ ਰਿਹਾ ਸੀ,ਉਹ ਪਿੱਛੇ ਬੈਠਾ ਸੀ ਅਚਾਨਕ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਜਿਸ ਕਰਕੇ ਇਸ ਹਾਦਸੇ ਵਿੱਚ ਸੋਨੂੰ ਦੀ ਮੌਤ ਹੋ ਗਈ ਹੈ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਅਤੇ ਉਹ ਪੂਰੀ ਰਾਤ ਜ਼ਖ਼ਮੀ ਹਾਲਤ ਵਿੱਚ ਤੜਫਦਾ ਰਿਹਾ, ਅਤੇ ਉਸਦਾ ਫੋਨ ਵੀ ਕਿਤੇ ਦੂਰ ਗਿਰ ਗਿਆ ਸੀ, ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਸੰਬੰਧੀ ਡੁੰਘਾਈ ਨਾਲ ਜਾਂਚ ਕਰ ਰਹੇ ਹਨ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੋੜੀਂਦੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ,

Related Articles

LEAVE A REPLY

Please enter your comment!
Please enter your name here

Latest Articles

2

2