ਨਵਾਂਸ਼ਹਿਰ /ਕਾਠਗੜ੍ਹ 21 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਜਮੀਤਗੜ੍ਹ ਭੱਲਾ ਦੇ ਬਲੈਰੋ ਜੀਪ ਅਤੇ ਕੈੰਟਰ ਗੱਡੀ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਦੀ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਪਿੰਡ ਜਮੀਤਗੜ੍ਹ ਭੱਲਾ ਦੇ ਕੋਲ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਬੋਲੈਰੋ ਜੀਪ ਸੀ ਐਚ 01ਟੀ ਬੀ 3371 ਜਿਸ ਨੂੰ ਅਲਾਉਦੀਨ ਪੁੱਤਰ ਅਜ਼ਮੂਦੀਨ ਹਾਊਸ ਨੰਬਰ 17/2 ਗਲੀ ਨੰਬਰ 4 ਮਨੀ ਮਾਜਰਾ ਚਲਾ ਰਿਹਾ ਸੀ ਇਹ ਬਲੈਰੋ ਜੀਪ ਚੰਡੀਗੜ੍ਹ ਤੋਂ ਜਲੰਧਰ ਸਬਜ਼ੀ ਲੈਕੇ ਜਾ ਰਹੀ ਸੀ। ਜਦੋ ਇਹ ਪਿੰਡ ਜਮੀਤਗੜ੍ਹ ਭੱਲਾ ਦੇ ਕੋਲ ਪਹੁੰਚੀਆਂ ਤਾਂ ਇਸ ਦਾ ਟਾਇਰ ਫਟ ਗਿਆ ਇਸ ਦੇ ਪਿੱਛੇ ਆ ਰਹੀ ਕੈਂਟਰ ਜਿਸ ਦਾ ਨੰਬਰ ਐਚ ਆਰ 45ਸੀ 8964 ਜਿਸ ਨੂੰ
ਸੁਨੀਲ ਸ਼ਰਮਾ ਪੁੱਤਰ ਫਕੀਰ ਚੰਦ ਸ਼ਰਮਾ ਵਾਸੀ ਕਰਨਾਲ ਹਰਿਆਣਾ ਚਲਾ ਰਿਹਾ ਸੀ ਜੋ ਕਿ ਕਰਨਾਲ ਤੋਂ ਜੰਮੂ ਜਾ ਰਿਹਾ ਸੀ ਜਦੋਂ ਇਹ ਪਿੰਡ ਜਮੀਤਗੜ੍ਹ ਭੱਲਾ ਦੇ ਨੇੜੇ ਪਹੁੰਚੀਆਂ ਤਾਂ ਅੱਗੇ ਖੜ੍ਹੀ ਬੋਲੈਰੋ ਜੀਪ ਨਾਲ ਕੈੰਟਰ ਗੱਡੀ ਨਾਲ ਜਾ ਟਕਰਾਈ ਜਿਸ ਨਾਲ ਕੈਂਟਰ ਚਾਲਕ ਸੁਨੀਲ ਸ਼ਰਮਾ ਜ਼ਖ਼ਮੀ ਹੋ ਗਿਆ ਜਿਸ ਨੂੰ ਐਸਐਸਐਫ ਟੀਮ ਨੇ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਰੋਪੜ੍ਹ ਦਾਖਲ ਕਰਵਾਇਆ ਅਤੇ ਐਸ ਐਸ ਐਫ ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਨਾ ਦੋਨਾਂ ਗੱਡੀਆਂ ਨੂੰ ਸਾਇਡ ਤੇ ਕਰਵਾ ਕੇ ਰੋਡ ਨੂੰ ਕਲੀਅਰ ਕਰਵਾਇਆ ਅਤੇ ਟ੍ਰੈਫਿਕ ਸੰਚਾਰੂ ਢੰਗ ਨਾਲ ਆਵਾਜਾਈ ਲਈ ਬਹਾਲ ਕਰਵਾਏ।ਇਸ ਹਾਦਸੇ ਦੀ ਦੀ ਇਤਲਾਹ ਕੰਟਰੋਲ ਰਮ ਅਤੇ ਪੁਲਿਸ ਥਾਣਾ ਕਾਠਗੜ੍ਹ ਨੂੰ ਦਿੱਤੀ ਗਈ|


