Join
Thursday, March 26, 2026
Thursday, March 26, 2026

ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਕਿਹਾ ਕਾਂਗਰਸ ਸਮੇਂ ਹੋਇਆ ਵਿਕਾਸ

ਨਵਾਂਸ਼ਹਿਰ 21 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਜੱਬੋਵਾਲ ਦੇ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਇੱਕ ਮੁਲਾਕਾਤ ਦੇ ਵਿੱਚ ਜੱਗ ਜ਼ਾਹਰ ਵਿਕਾਸ ਦੀਆਂ ਗੱਲਾਂ ਕੀਤੀਆਂ ਜਦੋਂ ਜੱਬੋਵਾਲ ਦੇ ਵਿਕਾਸ ਦੇ ਕੰਮਾਂ ਦੀ ਲੜੀ ਉਹਨਾਂ ਨੇ ਸੁਣਾਈ ਤਾਂ ਆਮ ਮੁਹਾਰੇ ਬੈਠੇ ਹੋਏ ਲੋਕ ਵੀ ਕਾਂਗਰਸ ਦੇ ਕੀਤੇ ਹੋਏ ਵਿਕਾਸ ਦੀ ਚਰਚਾ ਕਰਨ ਲੱਗ ਪਏ ਸਾਬਕਾ ਵਿਧਾਇਕ ਨੇ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਪਹਿਲੇ ਕੀਤੇ ਹੋਏ ਕੰਮਾਂ ਤੋਂ ਵੀ 10 ਗੁਣਾ ਜਿਆਦਾ ਵਿਕਾਸ ਕਰਕੇ ਦਿਖਾਵਾਂਗੇ ਜਦੋਂ ਸਾਡੀ ਸਰਕਾਰ 2027 ਦੇ ਵਿੱਚ ਵੱਡੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਕੇ ਆਵੇਗੀ ਮੈਂ ਆਪ ਜੀ ਦੇ ਨਾਲ ਵਾਅਦਾ ਕਰਦਾ ਹਾਂ ਕਿ ਜਿੱਤਣ ਤੋਂ ਬਾਅਦ ਮੈਂ ਆਪ ਜੀ ਦੇ ਨਗਰ ਦੇ ਵਿੱਚ ਫਿਰ ਆਵਾਂਗਾ ਆਪ ਜੀ ਦੇ ਵੱਲੋਂ ਮੈਨੂੰ ਦੱਸੀਆਂ ਹੋਈਆਂ ਮੰਗਾਂ ਦੀ ਲਿਸਟ ਮੈਂ ਜ਼ਰੂਰ ਹੀ ਪੂਰੀ ਕਰਾਂਗਾ ਉਨ੍ਹਾਂ ਕਿਹਾ ਕਾਂਗਰਸ ਸਰਕਾਰ ਸਮੇਂ ਜੱਬੋਵਾਲ ਸੁਸਾਇਟੀ ਦੇ 59 ਲਾਭਪਾਤਰੀਆਂ ਨੂੰ 14 ਲੱਖ ਰੁਪਏ ਦੇ ਚੈੱਕ ਜੱਬੋਵਾਲ ਵਾਸੀਆਂ ਨੂੰ ਤਕਸੀਮ ਕੀਤੇ। ਕਾਂਗਰਸ ਸਰਕਾਰ ਸਮੇਂ  ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। ਜੱਬੋਵਾਲ ਦੇ ਨੀਵੇਂ ਥਾਂ ਦੇ ਵਿੱਚ ਲੱਗੇ ਹੋਏ ਟਰਾਂਸਫ਼ਾਰਮਰ ਨੂੰ ਉੱਪਰ ਸੜਕ ਤੇ ਲਗਾਇਆਂ ਸੜਕਾਂ ਨੂੰ ਪੱਕਾ ਕੀਤਾ,ਆਂਗਣਵਾੜੀ ਬੱਚਿਆਂ ਦਾ ਕਮਿਊਨਿਟੀ ਹਾਲ ਬਣਾਇਆਂ, ਸ਼ਮਸ਼ਾਨ ਘਾਟ ਦੇ ਲਈ ਗ੍ਰਾਂਟ ਐੱਮ.ਪੀ.ਕੋਟੇ ‘ਚ ਆਈ, ਵੇਰਕਾ ਦੇ ਡੈਰੀ, ਜਿਮ ਅਤੇ ਸੋਲਰ ਲਾਈਟਾਂ ਵਿਕਾਸ ਦੀ ਲੰਬੀ ਲਿਸਟ ਨੂੰ ਜੱਗ ਜ਼ਾਹਰ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ ਆਪ ਜੀ ਦੇ ਨਗਰ ਨੂੰ ਉੱਪਰ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਹੈ । ਮੌਕੇ ਤੇ ਗੁਰਨੇਕ ਸਿੰਘ, ਹਰਪਾਲ ਸਿੰਘ ਸਾਬਕਾ ਪੰਚ,ਉਪਕਾਰ ਸਿੰਘ ਪੰਚ ਐਸ.ਸੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ,ਜਸਵੰਤ ਸਿੰਘ ਵੇਰਕਾ ਡਾਇਰੈਕਟਰ,ਰਸ਼ਪਾਲ ਸਿੰਘ ਵਾਇਸ ਪ੍ਰਧਾਨ,ਸੁਖਦੀਪ ਸਿੰਘ,ਸਰਦੂਲ ਸਿੰਘ,ਜਗਮੀਤ ਸਿੰਘ,ਕਰਨੈਲ ਸਿੰਘ,ਬਹਾਦਰ ਸਿੰਘ,ਸੁਲੱਖਣ ਸਿੰਘ,ਬਾਬਾ ਮਦਨ ਭੀਣ,ਮਹਿੰਦਰ ਸਿੰਘ ਗੁਜਰਪੁਰ,ਤਰਸੇਮ ਲਾਲ,ਜਸਵਿੰਦਰ ਲਾਲ.ਹਰਭਜਨ ਸਿੰਘ,ਹਰਬੰਸ ਸਿੰਘ,ਹਰਮੇਸ਼ ਲਾਲ ਅਤੇ ਨਗਰ ਨਿਵਾਸੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2