ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਚੇਚੇ ਤੌਰ ਤੇ ਮੁਬਾਰਕਬਾਦ ਦੇਣ ਪਹੁੰਚੇ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ 20 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਪਿੰਡ ਝਿੰਜੜੀ ਵਾਸੀ ਰਾਮ ਕੁਮਾਰ ਸਪੁੱਤਰ ਵਿਜੇ ਕੁਮਾਰ ਨੇ ਏਸ਼ੀਆ ਪੱਧਰ ਦੇ ਟੂਰਨਾਮੈਂਟ ਵਿੱਚ ਜੂਡੋ ਦੀ ਖੇਡ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਥੇ ਆਪਣੇ ਕੋਚ ਸਾਹਿਬਾਨ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਪੂਰੇ ਇਲਾਕੇ ਦਾ ਵੀ ਮਾਣ ਵਧਾਇਆ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਇਹ ਦੂਜਾ ਸਥਾਨ ਪੂਰੇ ਏਸ਼ੀਆ ਜੂਨੀਅਰ ਵਿੱਚ ਆਇਆ ਹੈ।
ਪਿੰਡ ਝਿੰਜੜੀ ਦੇ ਵਿੱਚ ਰਾਮ ਕੁਮਾਰ ਦੀ ਇਸ ਵੱਡੀ ਪ੍ਰਾਪਤੀ ਤੇ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਰਾਮ ਕੁਮਾਰ ਦਾ ਪਿੰਡ ਪਹੁੰਚਣ ਤੇ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ। ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਹੋਰ ਲੋਕਾਂ ਵੱਲੋਂ ਵੀ ਪਰਿਵਾਰ ਨੂੰ ਵਧਾਈ ਦੇਣ ਪਹੁੰਚ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਚੇਚੇ ਤੌਰ ਤੇ ਰਾਮ ਕੁਮਾਰ ਅਤੇ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦੇਣ ਲਈ ਪਹੁੰਚੇ। ਇਸ ਮੌਕੇ ਗੱਲ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਾਮ ਕੁਮਾਰ ਨੇ ਨਾ ਸਿਰਫ ਹਲਕੇ ਦਾ ਸਗੋਂ ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਭ ਰਾਮ ਕੁਮਾਰ ਦੇ ਮਾਤਾ ਪਿਤਾ ਦੀ ਚੰਗੀ ਪਰਵਰਿਸ਼ ਅਤੇ ਇਸ ਦੀ ਸਖਤ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਉਹਨਾਂ ਰਾਮ ਕੁਮਾਰ ਨੂੰ ਉਸਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਰਾਮ ਕੁਮਾਰ ਸ਼ਰਮਾ, ਸੰਜੀਵ ਕੁਮਾਰ, ਸ਼ਿਵ ਕੁਮਾਰ, ਜਤਿੰਦਰ ਕੁਮਾਰ, ਜਤਿੰਦਰ ਸ਼ਰਮਾ, ਰਵੀ ਦੱਤ ਸ਼ਰਮਾ, ਸਸ਼ੀ ਬਾਲਾ ਸਰਪੰਚ, ਦਵਿੰਦਰ ਸ਼ਰਮਾ, ਕੁਲਦੀਪ ਸ਼ਰਮਾ, ਭਾਰਤ ਭੂਸ਼ਨ, ਗੁਰਪ੍ਰਤਾਪ ਸਿੰਘ, ਗੁਰਨਾਮ ਸਿੰਘ, ਸ਼ਿਵਜੀ ਲਾਲਾ, ਬਾਲ ਕ੍ਰਿਸ਼ਨ ਸ਼ਰਮਾ, ਲਾਲ ਚੰਦ ਸ਼ਰਮਾ, ਮੁਕੇਸ਼ ਕੁਮਾਰ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਸਾਬਕਾ ਸਰਪੰਚ ਬੱਲੂ ਚੌਧਰੀ, ਸਾਬਕਾ ਸਰਪੰਚ ਰਣਜੀਤ ਚੌਧਰੀ ਸਮੇਤ ਪਿੰਡ ਵਾਸੀ ਸ਼ਾਮਲ ਹਨ।


