Join
Thursday, March 26, 2026
Thursday, March 26, 2026

ਸਿਵਲ ਹਸਪਤਾਲ, ਬਲਾਚੌਰ ਵਿਖੇ ਸਫਲਤਾਪੂਰਵਕ ਗੋਡਾ ਬਦਲ ਕੇ ਲੋੜਵੰਦ ਬਿਰਧ ਮਰੀਜ਼ ਨੂੰ ਦਿੱਤੀ ਨਵੀਂ ਜ਼ਿੰਦਗੀ 

ਬਲਾਚੌਰ, 19 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਵਿਖੇ ਅੱਜ ਇਕ ਬਿਰਧ ਮਰੀਜ਼ ਦੇ ਗੋਡੇ ਦਾ ਸਫਲ ਆਪ੍ਰੇਸ਼ਨ ਕੀਤੀ ਗਿਆ। ਜਾਣਕਾਰੀ ਅਨੁਸਾਰ ਖੁਸ਼ੀ ਰਾਮ ਪੁੱਤਰ ਅਮਰਚੰਦ ਵਾਸੀ ਪਿੰਡ ਨਿਆਣਾ ਬੇਟ (72) ਨੂੰ ਓਸਟੀਓ ਆਰਥਰਾਈਟਸ ਦੀ ਸਮੱਸਿਆ ਸੀ। ਓਸਟੀਓ ਆਰਥਰਾਈਟਸ ਆਮ ਤੌਰ ‘ਤੇ 50-60 ਸਾਲ ਦੀ ਉਮਰ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ, ਹਾਲਾਂਕਿ ਇਹ 40-50 ਸਾਲ ਦੀ ਉਮਰ ਵਿੱਚ ਵੀ ਸ਼ੁਰੂ ਹੋ ਸਕਦਾ ਹੈ, ਜੇਕਰ ਕਿਸੇ ਦਾ ਭਾਰ ਵੱਧ ਹੈ ਤਾਂ ਉਹ ਛੋਟੀ ਉਮਰ ਵਿੱਚ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਇਹ ਬਿਮਾਰੀ ਜੋੜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬੁਢਾਪੇ ‘ਚ ਹੋਣ ਵਾਲੀ ਇਸ ਬਿਮਾਰੀ ਨਾਲ ਗੋਡਿਆਂ ‘ਚ ਅਸਹਿ ਦਰਦ ਹੁੰਦਾ ਹੈ, ਜਿਸ ਕਾਰਨ ਤੁਰਨ-ਫਿਰਨ ‘ਚ ਮੁਸ਼ਕਿਲ ਆਉਂਦੀ ਹੈ। ਇਸ ਬਿਮਾਰੀ ਨਾਲ ਜੋੜਾਂ ਵਿੱਚ ਹਲਕਾ ਜਾਂ ਗੰਭੀਰ ਦਰਦ,ਜੋੜਾਂ ਵਿੱਚ ਅਕੜਾਅ ਅਤੇ ਸੋਜ ਸ਼ੁਰੂਆਤੀ ਪੜਾਅ ਵਿੱਚ, ਦਰਦ ਆਮ ਤੌਰ ‘ਤੇ ਕੋਈ ਵੀ ਸਰੀਰਕ ਕੰਮ ਕਰਨ ਤੋਂ ਬਾਅਦ ਵੱਧ ਜਾਂਦਾ ਹੈ। ਜਿਵੇਂ-ਜਿਵੇਂ ਬਿਮਾਰੀ ਵਧਦੀ ਜਾਂਦੀ ਹੈ, ਕੰਮ ਨਾ ਕਰਨ ਦੇ ਬਾਵਜੂਦ ਜੋੜਾਂ ਵਿੱਚ ਦਰਦ ਹੁੰਦਾ ਹੈ। ਕਦੇ-ਕਦੇ ਗੋਡਿਆਂ ਤੋਂ ਕ੍ਰੈਕਿੰਗ ਜਾਂ ਗ੍ਰੇਟਿੰਗ ਦੀ ਆਵਾਜ਼ ਆਉਂਦੀ ਹੈ।

ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ, ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਕੁਲਵਿੰਦਰ ਮਾਨ ਨੇ ਦੱਸਿਆ ਕਿ ਡਾ ਸੋਮਬਿਤ ਬੰਧੋਪਾਧਿਆਏ, ਡਾ ਨਵਦੀਪ ਤੇ ਸਟਾਫ ਨਰਸ ਬਲਜਿੰਦਰ ਕੌਰ ਤੇ ਆਧਾਰਿਤ ਟੀਮ ਨੇ ਲੋੜਵੰਦ ਮਰੀਜ਼ ਦਾ ਗੋਡਾ ਬਦਲਣ ਦਾ ਸਫਲ ਆਪ੍ਰੇਸ਼ਨ ਕੀਤਾ।

ਡਾ ਮਾਨ ਦੱਸਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਹਸਪਤਾਲ ਦੇ ਸੂਝਵਾਨ ਡਾਕਟਰਾਂ ਦੀ ਟੀਮ ਨੇ ਸਿਵਲ ਹਸਪਤਾਲ, ਬਲਾਚੌਰ ਵਿਖੇ ਲੋੜਵੰਦ ਬਿਰਧ ਮਰੀਜ ਦਾ ਬਿਲਕੁੱਲ ਮੁਫ਼ਤ ਇਲਾਜ ਕਰਕੇ ਸਫਲਤਾਪੂਰਵਕ ਇਕ ਗੋਡਾ ਬਦਲ ਕੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਨੂੰ ਜਲਦ ਹੀ ਛੁੱਟੀ ਮਿਲ ਜਾਂਦੀ ਹੈ ਅਤੇ ਉਹ ਪਹਿਲਾਂ ਵਾਂਗ ਬਿਨਾਂ ਕਿਸੇ ਦਰਦ ਦੇ ਆਪਣਾ ਸਾਰਾ ਕੰਮ ਕਰ ਸਕਦਾ ਹੈ। 

ਡਾ. ਮਾਨ ਨੇ ਦੱਸਿਆ ਕਿ ਲੋਕਾਂ ਨੂੰ ਗੋਡਿਆਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਸਦੇ ਲਈ, ਤੁਹਾਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਆਪਣੀ ਖੁਰਾਕ ‘ਤੇ ਧਿਆਨ ਦੇਣਾ ਚਾਹੀਦਾ ਹੈ। ਸੈਰ ਕਰਨ ਅਤੇ ਕਸਰਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਚਰਬੀ ਦੀ ਉਚਿਤ ਮਾਤਰਾ ਲੈਣੀ ਚਾਹੀਦੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2