ਕੁਰਾਲੀ 18 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਇੰਗਲੈਂਡ ਦੀ ਧਰਤੀ ਦੇ ਉੱਤੇ ਕਰਵਾਏ ਗਏ ਲੈਂਗੁਏਜ ਫੈਸਟੀਵਲ 2025 ਵਿੱਚ ਦੁਨੀਆਂ ਭਰ ਦੇ ਵਿੱਚ ਭੰਗੜੇ ਅਤੇ ਗਿੱਦੇ ਦੀਆਂ ਟੀਮਾਂ ਨੇ ਭਾਗ ਲਿਆ ਇਸ ਫੈਸਟੀਵਲ ਦੌਰਾਨ “ਨੱਚਦਾ ਪੰਜਾਬ ਯੂਥ ਕਲੱਬ ਕਰਾਲੀ ਪੰਜਾਬ” ਤੋਂ ਇੰਗਲੈਂਡ ਦੀ ਧਰਤੀ ਦੇ ਉੱਤੇ ਪਹੁੰਚ ਕੇ ਭੰਗੜਾ ਝੁਮਰ ਲੂਡੀ ਸੰਮੀ ਪੰਜਾਬ ਦੇ ਰਵਾਇਤੀ ਲੋਕ ਨਾਚ ਪੇਸ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੋਤਮ ਸਿੰਘ ਨੇਤਰ ਨੇ ਦੱਸਿਆ ਕਿ ਇੰਗਲੈਂਡ ਦੀ ਧਰਤੀ ਤੇ ਕਰਵਾਏ ਗਏ ਲੈਗੋ ਲਨ ਫੈਸਟੀਵਲ 2025 ਦੇ ਵਿੱਚ ਉਹਨਾਂ ਵੱਲੋਂ ਤਿਆਰ ਕੀਤੀ ਗਈ ਟੀਮ ਵੱਲੋਂ ਵਿਭਾਗ ਲਿਆ ਗਿਆ ਉਹਨਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਪਹਿਲੇ ਦਿਨ ਭੰਗੜਾ ਦੂਜੇ ਦਿਨ ਲੁੱਡੀ ਅਤੇ ਫੇਰ ਸੰਮੀ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਟੀਮ ਨੂੰ ਵਧੀਆ ਪੇਸ਼ਕਾਰੀ ਲਈ ਲੈਕੋਲਨ ਫੈਸਟੀਵਲ 2025 ਓਵਰ ਆਲ ਇੰਟਰਨੈਸ਼ਨਲ ਚੈਂਪੀਅਨ ਟਰੋਫੀ ਨਾਲ ਸਨਮਾਨ ਕੀਤਾ ਗਿਆ। ਕਪਤਾਨ ਨਰੋਤਮ ਸਿੰਘ ਨੇਤਰ ਨੇ ਕਿਹਾ ਹੈ ਕਿ ਭੰਗੜਾ ਕੇ ਸਿਰਫ ਇੱਕ ਲੋਕ ਨਾਚ ਨਹੀਂ ਸਗੋਂ ਪੰਜਾਬ ਦਾ ਅਨਿਖੜਵਾਂ ਅੰਗ ਹੈ। ਭੰਗੜੇ ਦੇ ਨਾਲ ਜਿੱਥੇ ਮਨ ਖੁਸ਼ ਰਹਿੰਦਾ ਹੈ ਉੱਥੇ ਸਰੀਰ ਦੀ ਵੀ ਵਧੀਆ ਕਸਰਤ ਹੁੰਦੀ ਹੈ। ਉਹਨਾਂ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਰਵਾਇਤੀ ਲੋਕ ਨਾਚ ਭੰਗੜਾ ਗਿੱਦਾ ਅਤੇ ਖੇਡਾਂ ਨਾਲ ਜਰੂਰ ਜੋੜੋ ਤਾਂ ਜੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕੋੜ ਨੂੰ ਖਤਮ ਕੀਤਾ ਜਾ ਸਕੇ।


