Join
Thursday, March 26, 2026
Thursday, March 26, 2026

ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲਿਆਉਣ ਲਈ  ਰੈਲਮਾਜਰਾ  ਤੋਂ ਵਿਸ਼ਾਲ ਕਾਂਵੜੀਆਂ ਦਾ ਜਥਾ ਹੋਇਆ ਰਵਾਨਾ

ਨਵਾਸ਼ਹਿਰ /ਕਾਠਗੜ੍ਹ 19 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )- ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲਿਆਉਣ ਲਈ  ਕਾਠਗੜ੍ਹ ਇਲਾਕੇ ਦੇ ਪਿੰਡ ਰੈਲ ਮਾਜਰਾ ਤੋ ਵਿਸ਼ਾਲ ਕਾਵੜ ਮੰਡਲੀ  ਸਰਪੰਚ ਸਿੰਕਦਰ ਸਿੰਘ ਲਾਦੀਂ ਅਤੇ ਸੁਰਿੰਦਰ ਸ਼ਿੰਦਾ ਪ੍ਰਧਾਨ ਨੇ ਰਵਾਨਾ ਕੀਤਾ | ਇਸ ਮੌਕੇ ਸ਼ਿਵ ਕਾਂਵੜੀਆਂ ਨੇ ਜੈ ਸ਼ੰਕਰ  ਦੇ ਜੈਕਾਰਿਆਂ  ਦੀ ਗੂੰਜ ‘ਚ’ ਰਵਾਨਾ ਹੋਏ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਸਿੰਕਦਰ ਸਿੰਘ ਰੈਲਮਾਜਰਾ ਅਤੇ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਕਿਹਾ ਕਿ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਵਾਲਿਆਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ | ਉਨਾਂ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਨੌਜਵਾਨ ਧਾਰਮਿਕ ਕਾਰਜਾਂ ਨਾਲ ਜੁੜੇ ਹੋਏ ਹਨ | ਆਸ ਕਰਦੇ ਹਾਂ ਕਿ ਭਗਵਾਨ ਸ਼ੰਕਰ  ਉਨਾਂ ਤੇ ਆਪਣੀ ਕ੍ਰਿਪਾ ਹਮੇਸ਼ਾ ਬਣਾਈ ਰੱਖਣਗੇ |   ਇਸ ਮੌਕੇ ,ਮਨੋਹਰ ਲਾਲ,ਧਰਮਪ੍ਰੀਤ , ਚੇਤਨ ਰਾਣਾ,ਪਿ੍ੰਸ ,ਕਾਲੀ,ਰਵੀ ਕੁਮਾਰ ,ਅਸ਼ਵਨੀ ਕੁਮਾਰ ,ਨਰਿੰਦਰ ,ਜਸਪਾਲ ਸਿੰਘ ,ਦਲਵੀਰ ,ਵਿਸ਼ਾਲ ,ਗੋਪੀ,ਮੱਖਣ ,ਗੁਰਮੀਤ ਸਿੰਘ ,ਲਾਵ ਸਾਈ, ਇੱਕਬਾਲ ਸਿੰਘ ਤੋ ਹਰ ਪਤਵੰਤੇ ਮੌਜੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles

2

2