ਪੜਤਾਲ ਦੌਰਾਨ ਦੋ ਨਾਮਜ਼ਦਗੀ ਪੱਤਰ ਰੱਦ
ਸ਼ਹੀਦ ਭਗਤ ਸਿੰਘ ਨਗਰ, 18 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲੇ ਵਿਚ ਇੱਕ ਸਰਪੰਚ ਅਤੇ 39 ਪੰਚਾਂ ਦੀਆਂ ਖਾਲੀ ਆਸਾਮੀਆਂ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਸਰਪੰਚ ਦੀ ਚੋਣ ਲਈ ਦੋ ਅਤੇ ਪੰਚਾਂ ਲਈ 51 ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫਸਰ ਅਵਨੀਤ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ ਅਤੇ ਵੋਟਾਂ 27 ਜੁਲਾਈ ਨੂੰ ਪੈਣਗੀਆਂ ਅਤੇ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ‘ਤੇ ਹੀ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਜੁਲਾਈ ਤੱਕ ਪੰਚਾਂ ਲਈ ਕੁੱਲ 53 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ ਅੱਜ ਦੋ ਨਾਮਜ਼ਦਗੀਆਂ ਦਸਤਾਵੇਜਾਂ ਦੀ ਘਾਟ ਕਾਰਜ ਰੱਦ ਕਰ ਦਿੱਤੀਆਂ ਗਈਆਂ । ਉਨ੍ਹਾਂ ਦੱਸਿਆ ਕਿਹਾ ਇਨ੍ਹਾਂ ਵਿੱਚ ਇੱਕ ਨਾਮਜ਼ਦਗੀ ਬਲਾਚੌਰ ਬਲਾਕ ਦੇ ਪਿੰਡ ਦੁੱਗਰੀ ਬੇਟ ਅਤੇ ਦੂਜੀ ਨਵਾਂਸ਼ਹਿਰ ਬਲਾਕ ਦੇ ਪਿੰਡ ਦੁਰਗਾਪੁਰ ਨਾਲ ਸੰਬੰਧਤ ਹੈ ।


