ਸਿਡਨੀ: ਡਾ. ਪਰਵਿੰਦਰ ਕੌਰ ਪੱਛਮੀ ਆਸਟ੍ਰੇਲੀਆ ਦੀ ਵਿਧਾਨ ਸਭਾ ਵਿੱਚ ਪਹਿਲੇ ਸਿੱਖ ਸੰਸਦ ਮੈਂਬਰ ਬਣਨ ਦਿੱਸ ਰਹੇ ਹਨ। ਪੱਛਮੀ ਆਸਟ੍ਰੇਲੀਆ ਵਿੱਚ ਲੇਬਰ ਪਾਰਟੀ ਨੇ ਤੀਜੀ ਵਾਰ ਸਰਕਾਰ ਬਣਾਈ ਹੈ ਅਤੇ ਉਸ ਨੇ ਡਾ. ਪਰਵਿੰਦਰ ਕੌਰ ਨੂੰ ਅਪਰ ਹਾਊਸ ਲਈ ਸੰਸਦ ਦੀ ਟਿਕਟ ਸੌਂਪੀ ਹੈ।
ਮੌਜੂਦਾ ਵੋਟਾਂ ਦੀ ਗਿਣਤੀ ਅਨੁਸਾਰ ਲੇਬਰ ਪਾਰਟੀ ਉਮੀਦ ਕਰ ਰਹੀ ਹੈ ਕਿ ਉਨ੍ਹਾਂ ਦੇ 15-16 ਸੰਸਦ ਮੈਂਬਰ ਉਪਰਲੇ ਸਦਨ ਵਿੱਚ ਚੁਣੇ ਜਾਣਗੇ। ਸੂਚੀ ਵਿੱਚ 13ਵੇਂ ਸਥਾਨ ‘ਤੇ ਹੋਣ ਕਾਰਣ, ਡਾ. ਕੌਰ ਦਾ ਸੰਸਦ ਵਿਚ ਜਾਣਾ ਲਗਭਗ ਪੱਕਾ ਮੰਨਿਆ ਜਾ ਰਿਹਾ ਹੈ।
ਆਪਣੀਆਂ ਖੋਜਾਂ ਵਿੱਚ ਡਾ. ਕੌਰ ਨੇ ਜੀਨੋਮਿਕ ਤਕਨੀਕਾਂ ਦੀ ਵਰਤੋਂ ਕੀਤੀ ਹੈ, ਜੋ ਖ਼ਤਰੇ ਵਿੱਚ ਪਈਆਂ ਪ੍ਰਜਾਤੀਆਂ ਦੀ ਸੰਭਾਲ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ। 2023 ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ, ਡਾ. ਪਰਵਿੰਦਰ ਕੌਰ ਦਾ ਨਾਂ ਡਬਲਯੂਏ ਮਹਿਲਾ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।