ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਕਰਵਾਇਆ ਜਾਵੇਗਾ ਗੁਰਮਤਿ ਸਮਾਗਮ
ਟਰੱਸਟ ਵੱਲੋਂ ਤਿਆਰੀਆਂ ਸਬੰਧੀ ਮੀਟਿੰਗ ਉਪਰੰਤ ਪੋਸਟਰ ਕੀਤਾ ਗਿਆ ਜਾਰੀ
ਬਲਾਚੌਰ, 12 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਸ਼ਹੀਦ ਬਬਰ ਅਕਾਲੀ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਜਗਤਪੁਰ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬੱਬਰ ਅਕਾਲੀ ਲਹਿਰ ਦੇ ਸਿਰਮੌਰ ਸ਼ਹੀਦ ਬਬਰ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ’ਤੇ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਸਬੰਧੀ ਪੋਸਟਰ ਜਾਰੀ ਕੀਤਾ ਗਿਆ। ਪੰਥ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਸਤਨਾਮ ਸਿੰਘ ਭਾਰਾਪੁਰ ਨੇ ਦੱਸਿਆ ਕਿ ਬਬਰ ਅਕਾਲੀ ਰਤਨ ਸਿੰਘ ਰੱਕੜ ਜਿਹੜੇ ਬਲਾਚੌਰ ਦੇ ਪਿੰਡ ਰੱਕੜਾਂ ਬੇਟ ਦੇ ਜੰਮਪਲ ਸਨ ਦਾ ਸ਼ਹੀਦੀ ਦਿਹਾੜਾ ਇਸ ਵਾਰ ਵੀ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾਮਾਜਰਾ ਤਹਿਸੀਲ ਬਲਾਚੌਰ ਵਿਖੇ ਗੁਰਮਤਿ ਸਮਾਗਮ ਦੇ ਰੂਪ ਵਿੱਚ 15 ਜੁਲਾਈ ਨੂੰ ਮਨਾਇਆ ਜਾਵੇਗਾ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਪੰਥਕ ਢਾਡੀ ਗੁਰਸੇਵਕਜੀਤ ਸਿੰਘ ਤੇ ਬੁੱਧੀਜੀਵੀ ਡਾ. ਗੁਰਪ੍ਰੀਤ ਸਿੰਘ ਬਬਰ ਅਕਾਲੀ ਲਹਿਰ ਅਤੇ ਸ਼ਹੀਦ ਰਤਨ ਸਿੰਘ ਰੱਕੜ ਦੇ ਸਬੰਧੀ ਵਿਚਾਰਾਂ ਦੀ ਸਾਂਝ ਪਾਉਣਗੇ। ਪੋਸਟਰ ਜਾਰੀ ਕਰਨ ਸਮੇਂ ਭਾਈ ਬਖ਼ਸ਼ੀਸ਼ ਸਿੰਘ ਜਗਤਪੁਰ ਪ੍ਰਧਾਨ ਬਬਰ ਅਕਾਲੀ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ, ਬਾਬਾ ਕੁਲਦੀਪ ਸਿੰਘ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਜਥੇਦਾਰ ਦਲਜੀਤ ਸਿੰਘ ਮੋਲਾ, ਜਥੇਦਾਰ ਜਰਨੈਲ ਸਿੰਘ ਸਰਪ੍ਰਸਤ ਟਰੱਸਟ, ਬਾਬਾ ਬਿੰਦਾ ਸਿੰਘ, ਮੱਖਣ ਸਿੰਘ ਸੁੱਧਾ ਮਾਜਰਾ, ਮੱਖਣ ਸਿੰਘ ਅਟਾਲ ਮਜਾਰਾ, ਜਤਿੰਦਰ ਸਿੰਘ ਖ਼ਾਨਪੁਰ, ਰਾਜਯੋਗ ਸਿੰਘ ਮੋਲਾ, ਨਿਰਮਲ ਸਿੰਘ ਸੁੱਧਾਮਾਜਰਾ ਅਤੇ ਹੋਰ ਹਾਜ਼ਰ ਸਨ।


