Join
Saturday, March 28, 2026
Saturday, March 28, 2026

ਪਿੰਡ ਨਾਨੋਵਾਲ ਵਿਖੇ ਡੇਗੂ ਸਬੰਧੀ ਜਾਗਰੂਕ ਕੀਤਾ

ਬਲਾਚੌਰ 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਬਲਾਚੌਰ ਡਾਕਟਰ ਕੁਲਵਿੰਦਰ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਨਾਨੋਵਾਲ ਬੇਟ ਵਿਖੇ ਹੈਲਥ ਕਮੇਟੀ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ  ਦੇ ਸਬੰਧ ਵਿੱਚ ਨਾਨੋਵਾਲ ਬੇਟ ਦੀ ਕਮੇਟੀ ਦੇ ਨਾਲ ਹੈਲਥ ਡਿਪਾਰਟਮੈਂਟ ਵੱਲੋਂ  ਸਰਬਜੀਤ ਕੌਰ ਏ ਐਨ ਐੱਮ ,ਮਨਜੀਤ ਸਿੰਘ ਸਿਹਤ ਕਰਮਚਾਰੀ ਵਲੋਂ  ਮੀਟਿੰਗ ਕੀਤੀ ਗਈ ਜਿਸ ਵਿੱਚ ਡੇਂਗੂ ਮਲੇਰੀਆ ਅਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਗੱਲਬਾਤ ਕੀਤੀ ਗਈ । ਅਤੇ ਕਮੇਟੀ ਮੈਂਬਰਾਂ ਨੂੰ ਮੌਸਮੀ ਬਿਮਾਰੀਆਂ ਦੇ ਸਬੰਧ ਵਿੱਚ ਜਾਗਰੂਕ ਕੀਤਾ ਗਿਆ ਇਹ ਵੀ ਦੱਸਿਆ ਗਿਆ ਕਿ ਆਪਣੇ ਘਰਾਂ ਦੇ ਆਲੇ ਦੁਆਲੇ  ਕਿਤੇ ਵੀ ਪਾਣੀ ਜਮਾਂ ਨਾ ਹੋਣ ਦੇਣ, ਘਰਾਂ ਵਿੱਚ ਕੂਲਰਾਂ ਗਮਲਿਆਂ ਫਰਿਜ  ਦੀਆਂ ਟ੍ਰੇਅ ਖਾਲੀ ਟਾਇਰਾਂ ਛੱਤ ਤੇ ਪਏ ਟੁੱਟੇ ਸਮਾਨ ਆਦਿ ਵਿੱਚ ਬਰਸਾਤ ਹੋਣ ਤੋਂ ਬਾਅਦ ਪਾਣੀ ਭਰ ਜਾਂਦਾ ਹੈ ਉਸ ਪਾਣੀ ਵਿੱਚ ਮੱਛਰ ਦਾ ਲਾਰਵਾ ਪਨਪਦਾ ਹੈ ਜਿਸ  ਨਾਲ ਮਲੇਰੀਆ ਜਾਂ ਡੇਂਗੂ ਹੋਣ ਦਾ ਖਤਰਾ ਵਧ ਜਾਂਦਾ ਹੈ ਇਸ ਤੋਂ ਬਚਾਏ ਲਈ ਘਰਾਂ ਵਿੱਚ ਕਿਤੇ ਵੀ ਪਾਣੀ ਨਾ ਇਕੱਠਾ ਹੋਵੇ ਹਰ ਸ਼ੁਕਰਵਾਰ ਨੂੰ ਕੂਲਰਾਂ ਗਮਲਿਆਂ ਅਤੇ ਫਰਿਜ ਦੀ ਟ੍ਰੇਅ ਨੂੰ ਸਾਫ ਕੀਤਾ ਜਾਵੇ। ਬੁਖਾਰ ਹੋਣ ਦੇ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ,ਪਰਮਜੀਤ ਕੌਰ , ਨਰੇਸ਼ ਕੁਮਰੀ, ਮਨਜੀਤ ਕੌਰ   ਆਸ਼ਾ ਵਰਕਰ, ਕਮੇਟੀ ਮੈਂਬਰ ਪੁਸ਼ਪਿੰਦਰ ਸਿੰਘ ਸਰਪੰਚ, ਸੁਨੀਤਾ ਰਾਣੀ ਚੇਅਰਪਰਸਨ, ਸੋਨਿਕਾ ਰਾਣੀ ਆਂਗਣਵਾੜੀ ਵਰਕਰ, ਬਿਕਰਮ ਸਿੰਘ ,ਦੀਪ ਕੁਮਾਰ, ਨਿਰਮਲ ਸਿੰਘ, ਗਗਨਦੀਪ ਸਿੰਘ, ਆਦਿ ਮੌਜੂਦ ਸਨ

Related Articles

LEAVE A REPLY

Please enter your comment!
Please enter your name here

Latest Articles

2

2