Join
Saturday, March 28, 2026
Saturday, March 28, 2026

ਸਤਨਾਮ ਚੇਚੀ ਜਲਾਲਪੁਰ ਨੇ ਪਿੰਡ ਸੜੋਆ ਜੀ ਪੰਚਾਇਤ ਨੂੰ ਦਿੱਤੀ ਦੋ ਲੱਖ ਰੁਪਏ ਦੀ ਗ੍ਰਾਂਟ।

ਬਲਾਚੌਰ 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਸ਼ਹੀਦ ਭਗਤ ਸਿੰਘ ਨਗਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ  ਅੱਜ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ  ਸੜੋਆ ਦੀ ਪੰਚਾਇਤ ਨੂੰ ਦੋ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ I ਇਹ ਗਰਾਂਟ ਪਿੰਡ ਵਿੱਚ ਖੇਡਾਂ ਦੇ ਸਮਾਨ ਅਤੇ ਓਪਨ ਜਿਮ ਲਈ ਦਿੱਤੀ ਗਈI ਇਸ ਮੌਕੇ ਤੇ ਜਲਾਲਪੁਰ    ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਪੰਚਾਇਤ ਵੱਲੋਂ ਉਹਨਾਂ ਨਾਲ ਪਿਛਲੇ ਦਿਨ ਰਾਬਤਾ ਕਾਇਮ ਕਰ ਪਿੰਡ ਵਿੱਚ ਓਪਨ ਜਿਮ ਅਤੇ ਖੇਡਾਂ ਦੇ ਸਮਾਨ ਵਾਸਤੇ ਉਹਨਾਂ ਕੋਲ ਇੱਕ ਮੰਗ ਕੀਤੀ ਗਈ ਸੀ ਇਸ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਉਹਨਾਂ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਪਿੰਡ ਸੜੋਆ ਦੀ ਗ੍ਰਾਮ ਪੰਚਾਇਤ ਨੂੰ ਦਿੱਤਾ ਗਿਆ।  ਉਹਨਾਂ ਨੇ ਕਿਹਾ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈI ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਹਰ ਇੱਕ ਕਦਮ ਅਪਣਾਉਣ ਵਿੱਚ ਲੱਗੀ ਹੋਈ ਹੈ।  ਸਤਨਾਮ ਜਲਾਲਪੁਰ ਨੇ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ  ਜਿਆਦਾ ਸਮਾਂ ਲਗਾਉਣ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦਾ ਸਰਬ ਪੱਖੀ ਵਿਕਾਸ ਪਹਿਲ ਦੇ ਅਧਾਰ ਤੇ ਕਰਨ ਵਿੱਚ ਲੱਗੀ ਹੋਈ ਹੈ। ਪਿੰਡ ਸੜੋਆ ਦੀ ਗ੍ਰਾਮ ਪੰਚਾਇਤ ਵੱਲੋਂ ਸਤਨਾਮ ਜਲਾਲਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਰਪੰਚ ਰਾਜੀਵ ਕੁਮਾਰ ਪੁੰਨੂੰ,ਪਰਵੀਨ ਵਸ਼ਿਸ਼ਟ ਬਲਾਕ ਪ੍ਰਧਾਨ ,ਭਾਰਤੀ ਵਸ਼ਿਸ਼ਟ ਪੰਚ ਸੋਨੀਆ ਦੇਵੀ ਪੰਚ ,ਮਨਜੀਤ ਕੌਰ ਪੰਚ ,ਜਤਿੰਦਰ ਕੌਰ ਪੰਚ ,ਹੇਮਾ ਰਾਣੀ ਪੰਚ ,ਸੁੱਖਵਿੰਦਰ ਸਿੰਘ  ਪੰਚ ,ਪਰਮਜੀਤ ਕੁਮਾਰ ਪੰਚ ਸੁਰਿੰਦਰ ਕੁਮਾਰ ਪੰਚ ,ਜਸਵੀਰ ਸਿੰਘ ਪੰਚ ,ਜਸਪਾਲ ਕੌਰ ,ਸੋਹਣ ਲਾਲ ਸਹਿਜਪਾਲ ,ਕੁਲਦੀਪ ਚੌਧਰੀ ਅਮਰਜੀਤ ,ਬੀਰਬਲ ,ਬੰਟੀ,ਗੌਰੀ, ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2