Join
Saturday, March 28, 2026
Saturday, March 28, 2026

ਹਲਕਾ ਬਲਾਚੌਰ ਤੋਂ ਚੌਧਰੀ ਸਤਿੰਦਰ ਲਾਲ ਦੁਭਾਲੀ ਨੂੰ ਹਾਈਕਮਾਂਡ ਵੱਲੋਂ ਕਾਂਗਰਸ ਯੁਵਾ ਦਲ ਦਾ ਬਲਾਕ ਪ੍ਰਧਾਨ ਥਾਪੀਆ

ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ 

ਬਲਾਚੌਰ 13 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ )

ਹਲਕਾ ਬਲਾਚੌਰ ਕਾਂਗਰਸ ਪਾਰਟੀ ਦੇ  ਦਫਤਰ ਵਿਖੇ ਵਰਕਰਾਂ ਨਾਲ ਮੀਟਿੰਗ ਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਇਸ ਮੌਕੇ ਤੇ ਕਾਂਗਰਸ ਹਾਈਕਮਾਂਡ ਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਹਲਕਾ ਬਲਾਚੌਰ ਦੇ ਪਿੰਡ ਦੁਭਾਲੀ ਮੰਡ ਤੋਂ  ਚੋਧਰੀ ਸਤਿੰਦਰ ਲਾਲ ਦੁਭਾਲੀ ਨੂੰ ਕਾਂਗਰਸ ਯੁਵਾ ਦੱਲ  ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਸਬੰਧੀ ਪੱਤਰਕਾਰਾਂ ਨੂੰ ਨੂੰ ਜਾਣਕਾਰੀ ਦਿੰਦੇ ਹੋਏ 

ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੇ ਕਿਹਾ ਕਿ ਚੌਧਰੀ ਸਤਿੰਦਰ ਲਾਲ ਦੁਭਾਲੀ ਕਾਂਗਰਸ ਪਾਰਟੀ ਪ੍ਰਤੀ ਕੀਤੀ ਦੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਵੱਲੋਂ ਅੱਜ ਉਹਨਾਂ ਨੂੰ ਬਲਾਕ ਬਲਾਚੌਰ ਦਾ ਯੁਵਾ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਇਸ ਮੌਕੇ ਤੇ ਚੌਧਰੀ ਸਤਿੰਦਰ ਲਾਲ ਦੁਭਾਲੀ ਵੱਲੋਂ ਪਾਰਟੀ ਹਾਈ ਕਮਾਂਡ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਸਤਿੰਦਰ ਲਾਲ ਦਭਾਲੀ ਨੇ ਕਿਹਾ  ਕਿ ਪਾਰਟੀ ਵੱਲੋਂ ਜਿਹੜੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਹਲਕਾ ਬਲਾਚੌਰ ‘ਚ’ ਪਾਰਟੀ ਨੂੰ ਮਜਬੂਤੀ ਵਾਸਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਬਲਾਚੌਰ ਤੋਂ ਕਾਂਗਰਸ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ।ਇਸ ਮੌਕੇ ਕਾਂਗਰਸ ਪਾਰਟੀ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। 

Related Articles

LEAVE A REPLY

Please enter your comment!
Please enter your name here

Latest Articles

2

2