ਨਵਾਂਸ਼ਹਿਰ /ਕਾਠਗੜ੍ਹ 12 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )- ਸੈਟਰੀਐਟ ਕੰਪਨੀ ਟੌਂਸਾ ਦੇ ਵੱਲੋਂ ਕਾਠਗੜ੍ਹ ਇਲਾਕੇ ਦੇ ਪਿੰਡ ਭੋਲੇਵਾਲ ਵਿੱਚ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿੱਚ ਪਿੰਡ ਦੇ ਲੋਕਾ ਦਾ ਫ੍ਰੀ ਚੈੱਕਅੱਪ ਕਰਕੇ ਫ੍ਰੀ ਦਵਾਈਆ ਦੀ ਗਈ | ਇਸ ਕੈਪ ਵਿੱਚ ਡਾਕਟਰ ਨੇਹਾ ਵੱਲੋਂ ਮਰੀਜਾ ਦਾ ਚੈੱਕਅਪ ਕਰਕੇ ਉਨਾ ਨੂੰ ਦਵਾਈਆ ਦਿੱਤੀਆ ਗਈਆ | ਇਸ ਮੌਕੇ ਤੇ ਡਾਕਟਰਾਂ ਦੇ ਵੱਲੋਂ ਪਿੰਡ ਨਿਵਾਸੀਆ ਨੂੰ ਬਰਸਾਤ ਦੇ ਮੌਸਮ ਵਿੱਚ ਆਪਣੇ ਆਸ ਪਾਸ ਦੀ ਸਫਾਈ ਰੱਖਣ ਅਤੇ ਸਾਫ ਖਾਣ ਪੀਣ ਵਿੱਚ ਪੂਰੀ ਸਾਫ ਸਫਾਈ ਦਾ ਧਿਆਨ ਰੱਖਣ ਨੂੰ ਕਿਹਾ ਗਿਆ | ਇਸ ਮੌਕੇ ਡਾਕਟਰ ਨੇਹਾ ਪ੍ਰਬੰਧਕ ਸਿਮਰਨਜੀਤ ਸਿੰਘ, ਹਰਚੰਦ ਸਿੰਘ ਭਟੋਆ, ਸਨੇਹਾ ਪਿ੍ਯੰਕਾ ਸਾਬਕਾ ਸਰਪੰਚ ਰਾਮ ਸਰੂਪ ਸ਼ਾਮ ਲਾਲ ਅਤੇ ਪਿੰਡ ਵਾਸੀ ਮੌਜੂਦ ਰਹੇ |


